Pulwama

ਜੰਮੂ-ਕਸ਼ਮੀਰ ਪੁਲਸ ਨੇ ਪੁਲਵਾਮਾ ‘ਚ 2 ਅੱਤਵਾਦੀ ਸਹਿਯੋਗੀਆਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ 18 ਜਨਵਰੀ 2022: ਜੰਮੂ-ਕਸ਼ਮੀਰ ‘ਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ (Pulwama) ਜ਼ਿਲ੍ਹੇ ਦੇ ਅਵੰਤੀਪੋਰਾ (Avantipora) ‘ਚ ਵੱਡੀ ਕਾਰਵਾਈ ਕਰਦੇ ਹੋਏ ਅੱਤਵਾਦੀਆਂ ਦੇ 2 ਸਹਿਯੋਗੀਆਂ (2 terrorist) ਨੂੰ ਗ੍ਰਿਫ਼ਤਾਰ ਕਰ ਕੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਖੁਫ਼ੀਆ ਸੂਚਨਾ ਤੋਂ ਬਾਅਦ ਅਵੰਤੀਪੋਰਾ ਪੁਲਸ ਨੇ ਫ਼ੌਜ ਦੀ 42 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੇ ਨਾਲ ਜੈਸ਼-ਏ-ਮੁਹੰਮਦ ਦੇ 2 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਾਹਿਦ ਅਹਿਮਦ ਲੋਨ ਪੁੱਤਰ ਗੁਲਾਮ ਰਸੂਲ ਵਾਸੀ ਨਰੀਸਤਾਨ ਤ੍ਰਾਲ ਅਤੇ ਸ਼ਕੀਲ ਅਹਿਮਦ ਮਲਿਕ ਉਰਫ ਅਬੂ ਦੁਜਾਨਾ ਪੁੱਤਰ ਗੁਲਾਮ ਮੁਹੰਮਦ ਵਾਸੀ ਨੂਰਪੋਰਾ ਅਵੰਤੀਪੋਰਾ ਵਜੋਂ ਕੀਤੀ ਗਈ ਹੈ।

ਉਥੇ ਹੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵੇਂ ਸਹਿਯੋਗੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪਾਕਿਸਤਾਨੀ ਕਮਾਂਡਰਾਂ ਦੇ ਸੰਪਰਕ ਵਿਚ ਸਨ। ਓਧਰ ਜੰਮੂ-ਕਸ਼ਮੀਰ ਪੁਲਸ ਨੇ ਅਨੰਤਨਾਗ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਅਦਾਲਤ ਵਿਚ ਲਸ਼ਕਰ ਸਹਿਯੋਗੀ ਖ਼ਿਲਾਫ਼ ਗੈਰ-ਕਾਨੂੰਨੀ ਕਾਰਵਾਈਆਂ ਰੋਕਥਾਮ ਐਕਟ (ਯੂ. ਏ. ਪੀ. ਏ.) ਦੇ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ’ਤੇ ਹਮਲੇ ਵਿਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ।

Scroll to Top