Site icon TheUnmute.com

Jammu and Kashmir: ਦੇਸ਼ ਵਿਰੋਧੀਆਂ ਨੇ ਸੁਰੱਖਿਆ ਬਲਾਂ ਦੀ ਸਰਚ ਪਾਰਟੀ ‘ਤੇ ਕੀਤੀ ਗੋ.ਲੀ.ਬਾ.ਰੀ

jammu and kashmir

3 ਦਸੰਬਰ 2024: ਮੱਧ ਕਸ਼ਮੀਰ ਦੇ ਸ਼੍ਰੀਨਗਰ(central Kashmir’s Srinagar) ‘ਚ 22 ਦਿਨਾਂ ਬਾਅਦ ਸੋਮਵਾਰ ਰਾਤ ਨੂੰ ਫਿਰ ਤੋਂ ਮੁੱਠਭੇੜ (encounter) ਸ਼ੁਰੂ ਹੋਈ, ਜੋ ਦੇਰ ਰਾਤ ਤੱਕ ਜਾਰੀ ਰਹੀ। ਦੱਸ ਦੇਈਏ ਕਿ ਦੇਸ਼ ਵਿਰੋਧੀਆਂ ਨੇ ਸਭ ਤੋਂ ਪਹਿਲਾਂ ਸ਼੍ਰੀਨਗਰ ਦੇ ਹਰਵਨ ਜੰਗਲ(Srinagar’s Harwan forest)  ‘ਚ ਸੁਰੱਖਿਆ ਬਲਾਂ ਦੀ ਸਰਚ ਪਾਰਟੀ ‘ਤੇ ਗੋਲੀਬਾਰੀ (firing) ਕੀਤੀ। ਜਿਵੇਂ ਹੀ ਜਵਾਨ ਸ਼ੱਕੀ ਸਥਾਨ ਦੇ ਨੇੜੇ ਪਹੁੰਚੇ, ਅੱਤਵਾਦੀਆਂ ਨੇ ਉਨ੍ਹਾਂ ‘ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ।

read more: Chandigarh News: PM ਮੋਦੀ ਤੇ ਅਮਿਤ ਸ਼ਾਹ ਆਉਣਗੇ ਚੰਡੀਗੜ੍ਹ, ਭਾਰੀ ਸੁਰੱਖਿਆ ਤਾਇਨਾਤ

ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਫੌਜ ਨੇ ਕਿਹਾ ਕਿ 2 ਤੋਂ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ।

ਮੁੱਠਭੇੜ ਸ਼ੁਰੂ ਹੋਣ ਤੋਂ ਬਾਅਦ ਹਰਵਾਨ ਜੰਗਲ ਵਿੱਚ ਮੁਕਾਬਲੇ ਲਈ ਹੋਰ ਜਵਾਨਾਂ ਨੂੰ ਬੁਲਾਇਆ ਗਿਆ। 22 ਦਿਨ ਪਹਿਲਾਂ ਵੀ ਇਸੇ ਜੰਗਲ ‘ਚ ਐਨਕਾਊਂਟਰ ਹੋਇਆ ਸੀ, ਜਦੋਂ ਅੱਤਵਾਦੀ ਭੱਜਣ ‘ਚ ਕਾਮਯਾਬ ਹੋ ਗਏ ਸਨ।

ਕਈ ਘੰਟਿਆਂ ਦੀ ਗੋਲੀਬਾਰੀ ਤੋਂ ਬਾਅਦ ਮੁਕਾਬਲਾ ਸਮਾਪਤ ਕਰ ਦਿੱਤਾ ਗਿਆ। 10 ਨਵੰਬਰ ਨੂੰ ਹੋਏ ਮੁਕਾਬਲੇ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਸੀ।

Exit mobile version