Site icon TheUnmute.com

Jalgaon Train Accident: ਜਲਗਾਓਂ ਰੇਲ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 13 ਹੋਈ, ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ

Jalgaon Train Accident

ਚੰਡੀਗੜ੍ਹ, 23 ਜਨਵਰੀ 2025: Jalgaon Train Accident: ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ‘ਚ ਹੋਏ ਰੇਲ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 13 ਹੋ ਗਈ ਹੈ। ਵੀਰਵਾਰ ਸਵੇਰੇ ਹਾਦਸੇ ਵਾਲੀ ਥਾਂ ‘ਤੇ ਪਟੜੀਆਂ ਦੇ ਨੇੜੇ ਇੱਕ ਮ੍ਰਿਤਕਾਂ ਦੇਹ ਮਿਲੀ, ਜਿਸਦੀ ਹਾਲਤ ਬੇਹੱਦ ਖ਼ਰਾਬ ਸੀ | ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਸਿਰ ਧੜ ਅਲੱਗ ਹੀ ਬਰਾਮਦ ਹੋਇਆ ਹੈ। ਮ੍ਰਿਤਕਾਂ ‘ਚ ਚਾਰ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।

ਇਸ ਤੋਂ ਪਹਿਲਾਂ ਦਿਨ ਵੇਲ ਚੇਨ ਪੁਲਿੰਗ ਦੀ ਘਟਨਾ ਤੋਂ ਬਾਅਦ ਮੁੰਬਈ ਜਾਣ ਵਾਲੀ ਪੁਸ਼ਪਕ ਐਕਸਪ੍ਰੈਸ ਤੋਂ ਉਤਰੇ ਕੁਝ ਯਾਤਰੀਆਂ ਨੂੰ ਕਰਨਾਟਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ ਜੋ ਨੇੜੇ ਦੇ ਟਰੈਕ ਤੋਂ ਲੰਘ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਹਾਦਸਾ ਉਦੋਂ ਵਾਪਰਿਆ ਉਦੋਂ ਵਾਪਰਿਆ ਜਦੋਂ 2533 ​​ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ‘ਚ ਅੱਗ ਲੱਗਣ ਦੀ ਅਫਵਾਹ ਸੁਣ ਕੇ ਡਰ ਦੇ ਮਾਰੇ ਯਾਤਰੀਆਂ ਨੇ ਨਾਲ ਲੱਗਦੀਆਂ ਪਟੜੀਆਂ ‘ਤੇ ਛਾਲ ਮਾਰ ਦਿੱਤੀ। ਇਸ ਦੌਰਾਨ ਬੰਗਲੁਰੂ ਤੋਂ ਦਿੱਲੀ ਜਾ ਰਹੀ ਕਰਨਾਟਕ ਐਕਸਪ੍ਰੈਸ ਦੀ ਲਪੇਟ ‘ਚ ਆ ਗਏ | ਕੇਂਦਰੀ ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ‘ਚ 15 ਹੋਰ ਯਾਤਰੀ ਜ਼ਖਮੀ ਹੋਏ ਹਨ।

ਸਪੈਸ਼ਲ ਇੰਸਪੈਕਟਰ ਜਨਰਲ ਆਫ਼ ਪੁਲਿਸ ਦੱਤਾਤ੍ਰੇਯ ਮੁਤਾਬਕ ਹੁਣ ਤੱਕ ਅਸੀਂ 13 ਮ੍ਰਿਤਕਾਂ ਦੇਹਾਂ ‘ਚੋਂ ਅੱਠ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ‘ਚੋਂ ਦੋ ਦੀ ਪਛਾਣ ਉਨ੍ਹਾਂ ਦੇ ਆਧਾਰ ਕਾਰਡਾਂ ਰਾਹੀਂ ਕੀਤੀ ਗਈ ਹੈ। ਸੈਂਟਰਲ ਸਰਕਲ ਦੇ ਰੇਲਵੇ ਸੇਫਟੀ ਕਮਿਸ਼ਨਰ (ਸੀਆਰਐਸ) ਇਸ ਹਾਦਸੇ (Jalgaon Train Accident) ਦੇ ਕਾਰਨਾਂ ਦੀ ਜਾਂਚ ਕਰਨਗੇ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ (Jalgaon Train Accident) ‘ਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਰੇਲਵੇ ਬੋਰਡ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5 ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 50,000 ਰੁਪਏ ਅਤੇ ਆਮ ਜ਼ਖਮੀਆਂ ਲਈ 5,000 ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ ਹੈ।

Read More: Train Accident: ਪੱਛਮੀ ਬੰਗਾਲ ‘ਚ ਰੇਲ ਹਾਦਸੇ ਦੀ ਸ਼ੁਰੂਆਤੀ ਜਾਂਚ ‘ਚ ਵੱਡੇ ਖ਼ੁਲਾਸੇ, ਜਾਣੋ ਕਿਉਂ ਹੋਇਆ ਹਾਦਸਾ

Exit mobile version