Site icon TheUnmute.com

ਵਿਆਹ ਦੇ ਬੰਧਨ ‘ਚ ਬੱਝਣਗੇ ਜਲੰਧਰ ਦੇ ਹਾਕੀ ਖਿਡਾਰੀ ਮਨਦੀਪ ਸਿੰਘ, ਜਾਣੋ ਕਿਸ ਦਿਨ ਹੋਵੇਗਾ ਵਿਆਹ

15 ਮਾਰਚ 2025: ਭਾਰਤੀ ਹਾਕੀ ਟੀਮ (indian hockey team) ਦੇ ਖਿਡਾਰੀ ਅਤੇ ਉਲੰਪੀਅਨ ਮਨਦੀਪ ਸਿੰਘ, (mandeep singh) ਜੋ ਕਿ ਪੰਜਾਬ ਦੇ ਜਲੰਧਰ ਤੋਂ ਹਨ, ਜਲਦੀ ਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫੈਂਡਰ ਉਦਿਤਾ ਕੌਰ ਨਾਲ ਵਿਆਹ (viah) ਕਰਨ ਜਾ ਰਹੇ ਹਨ, ਜੋ ਕਿ ਹਰਿਆਣਾ (haryana) ਦੇ ਹਿਸਾਰ ਤੋਂ ਹੈ। ਦੋਵਾਂ ਦੇ ਵਿਆਹ ਦੇ ਕਾਰਡ (viah card) ਵੀ ਸਾਹਮਣੇ ਆ ਗਏ ਹਨ ।

ਜਿਸ ਵਿੱਚ ਦੋਵਾਂ ਦੇ ਨਾਵਾਂ ਦੇ ਅੱਗੇ ਉਲੰਪੀਅਨ ਲਿਖਿਆ ਹੋਇਆ ਹੈ। ਦੋਵੇਂ ਐਥਲੀਟ 21 ਮਾਰਚ (ਸ਼ੁੱਕਰਵਾਰ) ਨੂੰ ਮਾਡਲ ਟਾਊਨ, ਜਲੰਧਰ (jalandhar) ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਦੋਵੇਂ ਖਿਡਾਰੀ ਦੇਸ਼ ਲਈ ਕਈ ਖੇਡ ਤਗਮੇ ਲੈ ਕੇ ਆਏ ਹਨ।

ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਉਲੰਪੀਅਨ ਮਨਦੀਪ ਸਿੰਘ (mandeep singh) ਇਸ ਸਮੇਂ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਹੈ। ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ (bhagwant singh maan) ਨੇ ਨਿਯੁਕਤ ਕੀਤਾ ਸੀ। ਦੋਵੇਂ ਓਲੰਪਿਕ ਟੀਮ (olympic team) ਦਾ ਹਿੱਸਾ ਰਹੇ ਹਨ।

Read More: ਗੋਲਡਨ ਬੁਆਏ ਨੀਰਜ ਚੋਪੜਾ ਕਰਵਾਇਆ ਵਿਆਹ, ਇੰਸਟਾਗ੍ਰਾਮ ‘ਤੇ ਤਸਵੀਰਾਂ ਕੀਤੀਆਂ ਸ਼ੇਅਰ

Exit mobile version