Site icon TheUnmute.com

Jalandhar: ਜਲੰਧਰ ‘ਚ ਅੱਜ ਸ਼ਾਮ 5 ਵਜੇ ਤੋਂ ਬੰਦ ਹੋ ਜਾਣਗੀਆਂ ਇਹ ਦੁਕਾਨਾਂ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ

Jalandhar

ਚੰਡੀਗੜ੍ਹ, 08 ਜੁਲਾਈ 2024: ਜਲੰਧਰ (Jalandhar) ਪੱਛਮੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਤੋਂ ਸਮਾਪਤ ਹੋ ਜਾਵੇਗਾ। ਇਸ ਦੇ ਚੱਲਦੇ 8 ਜੁਲਾਈ ਨੂੰ ਸ਼ਾਮ 5 ਵਜੇ ਤੋਂ ਜਲੰਧਰ ਦੇ ਸਾਰੇ ਸ਼ਰਾਬ ਦੇ ਠੇਕੇ (liquor shops) ਬੰਦ ਕਰ ਦਿੱਤੇ ਜਾਣਗੇ। ਇਸ ਸੰਬੰਧੀ ਜਲੰਧਰ ਦੇ ਸਾਰੇ ਠੇਕਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਜੇਕਰ ਕੋਈ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ | ਜਲੰਧਰ ਪੱਛਮੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ |

Exit mobile version