ਜਲੰਧਰ ਦਿਹਾਤੀ ਪੁਲਿਸ

ਜਲੰਧਰ ਦਿਹਾਤੀ ਪੁਲਿਸ ਨੇ 190 ਮਾਮਲਿਆਂ ‘ਚ ਜ਼ਬਤ ਨਸ਼ੀਲੇ ਪਦਾਰਥ ਕੀਤੇ ਨਸ਼ਟ

ਚੰਡੀਗੜ੍ਹ 25 ਨਵੰਬਰ 2022: ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸੂਬੇ ਭਰ ‘ਚ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਗਈ ਹੈ | ਇਸਦੇ ਤਹਿਤ ਅੱਜ ਥਾਣਾ ਜਲੰਧਰ ਦਿਹਾਤੀ ਪੁਲਿਸ (Jalandhar Rural Police) ਨੇ ਐੱਨ.ਡੀ.ਪੀ.ਐਕਟ ਤਹਿਤ ਵੱਖ-ਵੱਖ 190 ਮਾਮਲਿਆਂ ‘ਚ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਹੈ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜਲੰਧਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ‘ਚ ਐਨ.ਡੀ.ਪੀ.ਐਕਟ ਦੇ 190 ਮੁਕੱਦਮੇ ਦਰਜ ਕਰਕੇ ਨਸ਼ੀਲੇ ਪਦਾਰਥ ਜ਼ਬਤ ਕਰਕੇ ਸਾੜ ਕੇ ਨਸ਼ਟ ਕੀਤੇ ਗਏ ਹਨ | ਇਨ੍ਹਾਂ ਵਿੱਚ 4407 ਕਿਲੋ ਭੁੱਕੀ, 3 ਕਿਲੋ ਨਸ਼ੀਲਾ ਪਾਊਡਰ, 2 ਕਿਲੋ ਹੈਰੋਇਨ, 900 ਗ੍ਰਾਮ ਚਰਸ, 9 ਕਿਲੋ ਗਾਂਜਾ, 407 ਟੀਕੇ ਅਤੇ 7181 ਨਸ਼ੀਲੀਆਂ ਗੋਲੀਆਂ ਸ਼ਾਮਲ ਹਨ।

Scroll to Top