Site icon TheUnmute.com

Jalandhar News: 45 ਲੱਖ ਰੁਪਏ ਖਰਚ ਕਰਕੇ ਪੁੱਤ ਨੂੰ ਭੇਜਿਆ ਸੀ ਵਿਦੇਸ਼, ਮਾਪਿਆਂ ਨੇ ਏਜੰਟ ‘ਤੇ ਧੋਖਾਧੜੀ ਦੇ ਦੋਸ਼

Jalandhar News

ਜਲੰਧਰ, 06 ਫਰਵਰੀ 2025: Jalandhar News: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦੇ ਹੀ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ। ਇਸਦੇ ਚੱਲਦੇ ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 104 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ। ਡਿਪੋਰਟ ਕੀਤੇ ਭਾਰਤੀਆਂ ‘ਚ 30 ਪੰਜਾਬੀ ਸ਼ਾਮਲ ਹਨ, ਜਿਨ੍ਹਾਂ ‘ਚੋਂ 4 ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਹਨ। ਇਸ ‘ਚ ਜਲੰਧਰ ਜ਼ਿਲ੍ਹੇ ਦੇ ਪਿੰਡ ਚਹੇੜੂ ਦਾ ਰਹਿਣ ਵਾਲਾ ਜਸਕਰਨ ਸਿੰਘ ਵੀ ਸ਼ਾਮਲ ਹੈ, ਹਾਲਾਂਕਿ, ਪਾਸਪੋਰਟ ਸਲਾਰੀਆ ਨਾਨਕਾ ਪਰਿਵਾਰ ਦੇ ਨਾਮ ‘ਤੇ ਬਣਾਇਆ ਗਿਆ ਸੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਜਸਕਰਨ ਦੇ ਪਿਓ ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ, ਜਿੱਥੇ ਉਹ 2 ਤੋਂ 2.5 ਸਾਲ ਦੁਬਈ ‘ਚ ਰਿਹਾ। ਜਿਸ ਤੋਂ ਬਾਅਦ ਉਹ 25 ਜਨਵਰੀ ਨੂੰ ਮੈਕਸੀਕੋ ‘ਚ ਦਾਖਲ ਹੋਇਆ। ਇਸ ਦੌਰਾਨ ਉਸਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪਿਤਾ ਨੇ ਦੱਸਿਆ ਕਿ ਉਹ ਬਹੁਤ ਸਾਰੀਆਂ ਮੁਸ਼ਕਿਲਾ ਦਾ ਸਾਹਮਣਾ ਕਰਦੇ ਹੋਏ ਅਮਰੀਕਾ ਪਹੁੰਚਿਆ।

ਜੋਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 45 ਲੱਖ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਹੁਣ ਪੁੱਤਰ ਦੀ ਵਾਪਸੀ ਨਾਲ ਉਨ੍ਹਾਂ ਦੇ ਸਾਰੇ ਸੁਪਨੇ ਅਧੂਰੇ ਰਹਿ ਗਏ ਹਨ। ਘਰ ‘ਚ 4 ਕੁੜੀਆਂ ਹਨ, ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਜੋਗਾ ਸਿੰਘ ਨੇ ਕਿਹਾ ਕਿ ਉਹ ਸਰਕਾਰ ਨੂੰ ਵਿੱਤੀ ਸਹਾਇਤਾ ਲਈ ਅਪੀਲ ਕਰ ਰਹੇ ਹਨ।

ਪਿਤਾ ਨੇ ਦੱਸਿਆ ਕਿ ਜਸਕਰਨ ਦੇਰ ਰਾਤ ਘਰ ਪਹੁੰਚਿਆ ਅਤੇ ਉੱਥੇ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ। ਜੋਗਾ ਸਿੰਘ ਨੇ ਦੱਸਿਆ ਕਿ ਏਜੰਟ ਦੁਬਈ ‘ਚ ਰਹਿੰਦਾ ਹੈ ਅਤੇ ਉਸਨੇ ਉਸਦੇ ਪੁੱਤਰ ਨੂੰ ਧੋਖਾ ਦੇ ਕੇ ਫਸਾਇਆ ਹੈ। ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ, ਜਸਕਰਨ ਸਿੰਘ ਅੱਜ ਸਵੇਰੇ ਕਿਸੇ ਕੰਮ ਲਈ ਸ਼ਹਿਰ ਲਈ ਰਵਾਨਾ ਹੋ ਗਿਆ।

Read More: ਅਮਰੀਕਾ ਸਮੇਤ 20 ਹੋਰ ਦੇਸ਼ਾਂ ‘ਚ ਨਹੀਂ ਜਾ ਸਕਣਗੇ ਡਿਪੋਰਟ ਕੀਤੇ ਭਾਰਤੀ, PM ਮੋਦੀ ਕਰਨਗੇ ਅਮਰੀਕਾ ਦੌਰਾ

Exit mobile version