Site icon TheUnmute.com

Jalandhar News: ਜਲੰਧਰ ‘ਚ ਪੁਲਿਸ ਨੇ ਇੱਕ ਫਰਜ਼ੀ ਸੀਬੀਆਈ ਅਫਸਰ ਨੂੰ ਕੀਤਾ ਗ੍ਰਿਫਤਾਰ

Jalandhar

ਚੰਡੀਗੜ੍ਹ, 19 ਜੁਲਾਈ 2024: ਜਲੰਧਰ (Jalandhar) ‘ਚ ਪੁਲਿਸ ਨੇ ਇੱਕ ਫਰਜ਼ੀ ਸੀਬੀਆਈ ਅਫਸਰ ਨੂੰ ਗ੍ਰਿਫਤਾਰ ਕੀਤਾ ਹੈ | ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਜਾਅਲੀ ਸੀਬੀਆਈ ਆਈਡੀ ਕਾਰਡ ਵੀ ਬਰਾਮਦ ਕੀਤਾ ਹੈ | ਫੜੇ ਗਏ ਵਿਅਕਤੀ ਦੀ ਪਛਾਣ ਮਨਜਸਪ੍ਰੀਤ ਸਿੰਘ, ਕਪੂਰਥਲਾ ਵਜੋਂ ਹੋਈ ਹੈ |

ਮਿਲੀ ਜਾਣਕਾਰੀ ਮੁਤਾਬਕ ਉਕਤ ਮੁਲਜ਼ਮ ਮਿਲਾਪ ਚੌਂਕ ਨੇੜੇ ਇੱਕ ਮੋਬਾਈਲ ਦੀ ਦੁਕਾਨ ’ਤੇ ਆਪਣਾ ਫ਼ੋਨ ਰਿਪੇਅਰ ਕਰਵਾ ਰਿਹਾ ਸੀ | ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ ‘ਤੇ ਇੱਕ ਬੀਬੀ ਨਾਲ ਛੇੜਛਾੜ ਕੀਤੀ | ਜਦੋਂ ਦੁਕਾਨਡਰ ਨੇ ਇਸਦਾ ਵਿਰੋਧ ਕੀਤਾ ਤਾਂ ਉਸਨੇ ਆਪਣਾ ਫਰਜ਼ੀ ਆਈ ਕਾਰਡ ਉਸਦੇ ਸਾਹਮਣੇ ਰੱਖ ਦਿੱਤਾ ਅਤੇ ਖੁਦ ਨੂੰ ਸੀਬੀਆਈ ਦਾ ਅਫ਼ਸਰ ਦੱਸਣ ਲੱਗਾ |

ਦੁਕਾਨਦਾਰ ਨੂੰ ਸ਼ੱਕ ਹੋਣ ‘ਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਨੇ ਮੌਕਾ ‘ਤੇ ਪਹੁੰਚ ਕੇ ਉਕਤ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ | ਥਾਣਾ ਡਿਵੀਜ਼ਨ ਨੰਬਰ-4 ਦੀ ਪੁਲਿਸ ਨੇ ਮਾਮਲਾ ਦਰਕ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰਦਾ ਦਿੱਤੀ ਹੈ |

Exit mobile version