Site icon TheUnmute.com

Jalandhar News: ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 5 ਵਿਅਕਤੀ ਗ੍ਰਿਫਤਾਰ

Jalandhar Rural Police

ਚੰਡੀਗੜ੍ਹ, 12 ਨਵੰਬਰ 2024: ਜਲੰਧਰ ਦਿਹਾਤੀ ਪੁਲਿਸ (Jalandhar Rural police) ਨੂੰ ਨਸ਼ਿਆਂ ਖ਼ਿਲਾਫ ਇਕ ਹੋਰ ਕਾਮਯਾਬੀ ਮਿਲੀ ਹੈ | ਜਲੰਧਰ ਦਿਹਾਤੀ ਪੁਲਿਸ ਨੇ ਵੱਖ-ਵੱਖ ਥਾਣਿਆਂ ਦੇ ਇਲਾਕਿਆਂ ‘ਚ ਇੱਕੋ ਸਮੇਂ ਵੱਡੀ ਕਾਰਵਾਈ ਕੀਤੀ ਕੀਤੀ ਹੈ | ਪੁਲਿਸ ਨੇ ਨਜਾਇਜ਼ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਕਥਿਤ ਵੰਡ ਕਰਨ ਵਾਲੇ 5 ਸ਼ੱਕੀਆਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ |

ਪੁਲਿਸ (Jalandhar Rural police) ਨੂੰ ਇਨ੍ਹਾਂ ਵਿਕਅਤੀਆਂ ਕੋਲੋਂ 32 ਗ੍ਰਾਮ ਹੈਰੋਇਨ, 35 ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ 12 ਬੋਤਲਾਂ ਬਰਾਮਦ ਕੀਤੀਆਂ ਹਨ | ਇਸ ਕਾਰਵਾਈ ਬਾਰੇ ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜ਼ੋਰਾਵਰ ਉਰਫ਼ ਸੋਨੀ ਵਾਸੀ ਧੂਲੇਟਾ ਵਜੋਂ ਹੋਈ ਹੈ, ਜਿਸ ਨੂੰ ਗੋਰਾਇਆ ਪੁਲਿਸ ਦੀ ਟੀਮ ਨੇ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

Read More: Punjab News: ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਲੁਧਿਆਣਾ PAU ਵਿਖੇ ਸਮਾਗਮ ‘ਚ ਲੈਣਗੇ ਹਿੱਸਾ

ਇਸਦੇ ਨਾਲ ਹੀ ਪਰਗਟ ਸਿੰਘ ਵਾਸੀ ਦੁਬਈ ਕਲੋਨੀ ਧਾਰੀਵਾਲ ਕਾਦੀਆਂ ਨੂੰ ਲਾਂਬੜਾ ਪੁਲਿਸ ਨੇ 5 ਗ੍ਰਾਮ ਹੈਰੋਇਨ ਅਤੇ 35 ਨਸ਼ੀਲੀਆਂ ਗੋਲੀਆਂ ਸਮੇਤ ਵਿਕਰੀ ਵਾਲੀ ਥਾਂ ‘ਤੇ ਕਾਬੂ ਕੀਤਾ ਹੈ। ਪੰਕਜ ਕੁਮਾਰ ਉਰਫ ਪੰਚੂ ਵਾਸੀ ਸਫੀਪੁਰ ਨੂੰ ਲਾਂਬੜਾ ਪੁਲਿਸ ਨੇ 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਸ਼ਸ਼ੀਲ ਅਤੇ ਰਜਨੀ ਉਰਫ ਰਾਜੀ ਵਾਸੀ ਮੁਹੱਲਾ ਸੰਤੋਖਪੁਰਾ ਨੂੰ ਫਿਲੌਰ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਉਸ ਸਮੇਂ ਗ੍ਰਿਫਤਾਰ ਕੀਤਾ ਹੈ |

ਇਸ ਸੰਬੰਧੀ ਸੀਨੀਅਰ ਪੁਲਿਸ (Jalandhar Rural Police) ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਨਸ਼ਾ ਤਸਕਰੀ ਅਤੇ ਸਟਰੀਟ ਕ੍ਰਾਈਮ ਪ੍ਰਤੀ ਆਪਣੀ ਜ਼ੀਰੋ-ਟੌਲਰੈਂਸ ਪਹੁੰਚ ਲਈ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨਾ ਜਾਰੀ ਰੱਖਾਂਗੇ।

ਐਸਐਸਪੀ ਨੇ ਕਿਹਾ ਕਿ ਪੜਤਾਲ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਮੁਲਜ਼ਮਾਂ ‘ਚੋਂ ਹਰੇਕ ਵਿਅਕਤੀ ਕਿਸੇ ਵੱਡੇ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦੇ ਸਬੂਤ ਦੇ ਨਾਲ ਤਸਕਰੀ ਜਾਂ ਗੈਰ-ਕਾਨੂੰਨੀ ਵਿਕਰੀ ‘ਚ ਸ਼ਾਮਲ ਰਿਹਾ ਹੈ। ਵਿਕਰੀ ਦੇ ਵੱਖ-ਵੱਖ ਸਥਾਨਾਂ ‘ਤੇ ਕੀਤੀਆਂ ਗਈਆਂ ਗ੍ਰਿਫਤਾਰੀਆਂ ਇੱਕ ਸੰਗਠਿਤ ਵੰਡ ਪ੍ਰਣਾਲੀ ਨੂੰ ਦਰਸਾਉਂਦੀਆਂ ਹਨ। ਹੋਰ ਪੁੱਛਗਿੱਛਾਂ ਤੋਂ ਉਹਨਾਂ ਦੇ ਸਰੋਤਾਂ ਅਤੇ ਵੰਡ ਯੋਜਨਾਵਾਂ ਦੇ ਸਬੰਧ ‘ਚ ਵਾਧੂ ਲਿੰਕ ਅਤੇ ਵੇਰਵਿਆਂ ਦਾ ਖੁਲਾਸਾ ਕਰਨ ਦੀ ਉਮੀਦ ਹੈ।

Exit mobile version