ਚੰਡੀਗੜ੍ਹ, 03 ਅਗਸਤ 2024: ਜਲੰਧਰ (Jalandhar) ‘ਚ ਜਵਾਹਰ ਨਗਰ ਦੇ ਰੈਨਕ ਬਜ਼ਾਰ ਦੇ ਇਕ ਵਪਾਰੀ ‘ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਦੀ ਥਾਣਾ-5 ਦੇ ਇੰਸਪੈਕਟਰ ਸਾਹਿਲ ਚੌਧਰੀ ਨੇ ਕੀਤੀ ਹੈ। ਜ਼ਖਮੀ ਵਿਅਕਤੀ ਮਾਨਵ ਜੋ ਕਿ ਮਨਿਆਰੀ ਕਾਰੋਬਾਰੀ ਦੱਸਿਆ ਜਾ ਰਿਹਾ ਹੈ | ਮਾਨਵ ਦੇ ਸਿਰ ‘ਚ ਲੱਗੀ ਅਤੇ ਫਿਲਹਾਲ ਉਸ ਦਾ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਚੱਲ ਰਿਹਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਮਾਨਵ ਦਾ ਆਪਣੇ ਪਿਓ ਨਾਲ ਝਗੜਾ ਦੱਸਿਆ ਜਾ ਰਿਹਾ ਹੈ | ਇਸ ਤੋਂ ਬਾਅਦ ਹੀ ਮਾਨਵ ਨੇ ਇਹ ਕਦਮ ਚੁੱਕਿਆ।
Jalandhar: ਜਲੰਧਰ ਦੇ ਜਵਾਹਰ ਨਗਰ ‘ਚ ਵੱਡੀ ਵਾਰਦਾਤ, ਮਨਿਆਰੀ ਕਾਰੋਬਾਰੀ ਗੰਭੀਰ ਜ਼ਖਮੀ
