Site icon TheUnmute.com

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸ਼ਾਂਤੀਪੂਰਵਕ ਸਮਾਪਤ, ਜਾਣੋ ਕਿੰਨੇ ਫ਼ੀਸਦੀ ਹੋਈ ਪੋਲਿੰਗ

Jalandhar

ਚੰਡੀਗੜ੍ਹ, 10 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀ। ਇਸ ਦੌਰਾਨ ਸ਼ਾਂਤਮਈ ਢੰਗ ਨਾਲ ਪੋਲਿੰਗ ਨੂੰ ਯਕੀਨੀ ਬਣਾਉਣ ਲਈ ਮੁੱਖ ਚੋਣ ਅਧਿਕਾਰੀਆਂ ਵੱਲੋਂ ਪੰਜਾਬ ਰਾਜ ਕੰਟਰੋਲ ਰੂਮ ਰਾਹੀਂ ਪੋਲਿੰਗ ਦੀ ਕਾਰਵਾਈ ‘ਤੇ ਤਿੱਖੀ ਨਜ਼ਰ ਰੱਖੀ ਗਈ। ਸਾਰੇ 1972 ਪੋਲਿੰਗ ਸਟੇਸ਼ਨਾਂ ‘ਤੇ ਲਾਈਵ ਸਟ੍ਰੀਮਿੰਗ ਕੀਤੀ ਗਈ ਸੀ ਅਤੇ 3 ਜਾਂ ਇਸ ਤੋਂ ਵੱਧ ਪੋਲਿੰਗ ਸਟੇਸ਼ਨਾਂ ਵਾਲੇ 166 ਸਥਾਨਾਂ ‘ਤੇ ਇਮਾਰਤ ਦੇ ਬਾਹਰ ਇੱਕ ਵਾਧੂ ਕੈਮਰਾ ਲਗਾਇਆ ਗਿਆ ਸੀ। ਜਲੰਧਰ ‘ਚ ਸ਼ਾਮ 6 ਵਜੇ ਤੱਕ ਸਿਰਫ 54 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।

ਜਾਣੋ ਵਿਧਾਨ ਸਭਾ ਹਲਕਿਆਂ ਮੁਤਾਬਕ ਵੋਟਿੰਗ ਫ਼ੀਸਦੀ

 ਜਲੰਧਰ ਕੈਂਟ ’ਚ ਕੁੱਲ 48.9 ਫ਼ੀਸਦੀ ਹੋਈ ਵੋਟਿੰਗ

ਜਲੰਧਰ ਸੈਂਟਰਲ ’ਚ ਕੁੱਲ 49 ਫ਼ੀਸਦੀ ਹੋਈ ਵੋਟਿੰਗ

ਜਲੰਧਰ ਉੱਤਰੀ ’ਚ ਕੁੱਲ 54.4 ਫ਼ੀਸਦੀ ਹੋਈ ਵੋਟਿੰਗ

ਜਲੰਧਰ ਪੱਛਮੀ ’ਚ 56.4 ਫ਼ੀਸਦੀ ਹੋਈ ਵੋਟਿੰਗ 

ਫਿਲੌਰ ’ਚ ਕੁੱਲ 55.8 ਫ਼ੀਸਦੀ ਹੋਈ ਵੋਟਿੰਗ

ਆਦਮਪੁਰ ’ਚ ਕੁੱਲ 52.3 ਫ਼ੀਸਦੀ ਹੋਈ ਵੋਟਿੰਗ

ਕਰਤਾਰਪੁਰ ’ਚ ਕੁੱਲ 54.7 ਫ਼ੀਸਦੀ ਹੋਈ ਵੋਟਿੰਗ

ਨਕੋਦਰ ’ਚ ਕੁੱਲ 55.4 ਫ਼ੀਸਦੀ ਹੋਈ ਵੋਟਿੰਗ

Exit mobile version