Site icon TheUnmute.com

Jalandhar: ਹਰਸੀਰਤ ਕੌਰ ਨੇ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਜਿੱਤ ਕੀਤਾ ਆਪਣੇ ਨਾਂਅ

ਜਲੰਧਰ 9 ਜਨਵਰੀ 2025 : ਡੀਏਵੀ (DAV School) ਸਕੂਲ ਦੇ ਤੀਸਰੀ ਜਮਾਤ ਦੇ ਵਿਦਿਆਰਥੀ (student) ਨੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੂਨੀਅਰ (Junior Miss India competition) ਮਿਸ ਇੰਡੀਆ ਮੁਕਾਬਲੇ ਵਿੱਚ ਭਾਰਤ ਭਰ ਵਿੱਚੋਂ 8 ਤੋਂ 10 ਸਾਲ ਦੇ ਬੱਚਿਆਂ ਨੇ ਭਾਗ ਲਿਆ ਸੀ। ਜਿਸ ਵਿੱਚ ਤੀਜੀ ਜਮਾਤ ਦੀ ਵਿਦਿਆਰਥਣ (class III student Harsirat Kaur) ਹਰਸੀਰਤ ਕੌਰ ਦੀ ਚੋਣ ਕੀਤੀ ਗਈ। ਹਰਸੀਰਤ ਕੌਰ ਨੇ ਇਸ ਸਾਲ ਜੂਨੀਅਰ ਮਿਸ ਇੰਡੀਆ ਦਾ ਖਿਤਾਬ ਜਿੱਤ ਕੇ ਆਪਣੇ ਨਾਂ ਕੀਤਾ।

ਇਸ ਮੁਕਾਬਲੇ ਵਿੱਚ ਗੁਜਰਾਤ ਦੀ ਪ੍ਰਿਅੰਸ਼ਾ (Priyansha Chahande of Gujarat) ਚਹਾਂਡੇ ਦੂਜੇ ਸਥਾਨ ’ਤੇ ਰਹੀ ਜਦਕਿ ਸੁੰਦਰਗੜ੍ਹ ਦੀ ਸਨਮ ਕਰਾਲੀ ਤੀਜੇ ਸਥਾਨ ’ਤੇ ਰਹੀ। ਹਰਸੀਰਤ ਦੀ ਮਾਂ ਨੀਲੂ ਨੇ ਦੱਸਿਆ ਕਿ ਹਰਸੀਰਤ ਨੇ ਪੜ੍ਹਾਈ ਦੇ ਨਾਲ-ਨਾਲ ਇੱਥੋਂ ਤੱਕ ਦਾ ਜੋ ਸਫਰ ਤੈਅ ਕੀਤਾ ਹੈ, ਉਹ ਕੋਈ ਆਸਾਨ ਨਹੀਂ ਸੀ। ਪੜ੍ਹਾਈ ਦੇ ਨਾਲ-ਨਾਲ ਇਸ ਕੈਰੀਅਰ ‘ਤੇ ਧਿਆਨ ਦੇਣਾ ਮੁਸ਼ਕਲ ਸੀ। ਪਰ ਧੀ ਨੇ ਆਪਣਾ ਟੀਚਾ ਹਾਸਲ ਕਰ ਲਿਆ। ਹਰਸੀਰਤ ਦੇ ਪਿਤਾ ਗੁਰ ਇਕਬਾਲ ਸਿੰਘ ਨੇ ਦੱਸਿਆ ਕਿ ਸਾਡੀ ਬੇਟੀ ਮਾਡਲ ਦੇ ਨਾਲ-ਨਾਲ ਡਾਕਟਰ ਬਣਨਾ ਚਾਹੁੰਦੀ ਹੈ। ਸਾਡੀ ਧੀ ਕਦੇ ਹਾਰ ਨਹੀਂ ਮੰਨਦੀ।

ਧੀ ਨੇ ਸਾਡਾ ਮਾਣ ਵਧਾਇਆ ਹੈ। ਉਸ ਨੇ ਸਖ਼ਤ ਮਿਹਨਤ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਉਸ ਨੂੰ ਇਹ ਐਵਾਰਡ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸੀਰਤ ਨੇ ਪਿਛਲੇ ਸਾਲ (2023) ਜੂਨੀਅਰ ਮਿਸ ਵਰਲਡ ਲਈ ਆਡੀਸ਼ਨ ਵੀ ਦਿੱਤਾ ਸੀ। ਪਰ ਉਦੋਂ ਹਰਸੀਰਤ ਦੀ ਚੋਣ ਨਹੀਂ ਹੋ ਸਕੀ ਸੀ। ਹਰਸੀਰਤ ਦੀ ਚੋਣ ਪਿਛਲੇ ਸਾਲ ਅਗਸਤ (2024) ਵਿੱਚ ਲੁਧਿਆਣਾ, ਪੰਜਾਬ ਵਿੱਚ ਹੋਏ ਆਡੀਸ਼ਨ ਵਿੱਚ ਹੋਈ ਸੀ। ਹਰਸੀਰਤ ਨੇ ਇਸ ਸਾਲ ਹੋਏ ਫਾਈਨਲ ਮੁਕਾਬਲੇ ਜਿੱਤ ਕੇ ਪਹਿਲੇ ਸਥਾਨ ‘ਤੇ ਰਹੀ।

read more: ਰੇਚਲ ਗੁਪਤਾ ਨੇ ਜਿੱਤਿਆ Miss Grand India 2024 ਦਾ ਖ਼ਿਤਾਬ

Exit mobile version