July 4, 2024 8:58 pm
Jalandhar Deputy Commissioner

ਜਲੰਧਰ ‘ਚ ਡਿਪਟੀ ਕਮਿਸ਼ਨਰ ਪੁਲਸ ਵਲੋਂ ਰੈਸਟੋਰੈਂਟ, ਕਲੱਬ, ਬਾਰ, ਪੱਬ ਨੂੰ ਲੈ ਕੇ ਨਵੇਂ ਹੁਕਮ ਕੀਤੇ ਗਏ ਜਾਰੀ

ਡਿਪਟੀ ਕਮਿਸ਼ਨਰ ਆਫ ਪੁਲਸ ਜਲੰਧਰ (Jalandhar Deputy Commissioner) ਜਸਕਿਰਨਜੀਤ ਸਿੰਘ ਤੇਜਾ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ, ਪੱਬ ਅਤੇ ਹੋਰ ਅਜਿਹੇ ਖਾਣ-ਪੀਣ ਵਾਲੇ ਰੈਸਟੋਰੈਂਟ (restaurants) ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਕਮਿਸ਼ਨਰੇਟ ਪੁਲਸ ਰਾਤ 11 ਵਜੇ ਤੋਂ ਬਾਅਦ ਖਾਣ-ਪੀਣ ਅਤੇ ਸ਼ਰਾਬ ਆਦਿ ਦੇ ਆਰਡਰ ਨਹੀਂ ਲਏ ਜਾਣਗੇ ਅਤੇ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ, ਪੱਬ ਆਦਿ ‘ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, (restaurants)  ਕਲੱਬ, ਬਾਰ ਅਤੇ ਪੱਬ ਜਾਂ ਹੋਰ ਖਾਣ ਪੀਣ ਵਾਲੀਆਂ ਥਾਵਾਂ (ਸਿਰਫ਼ ਕੰਪਾਊਂਡ) ਜਿਨ੍ਹਾਂ ਕੋਲ ਲਾਇਸੈਂਸ ਹਨ, ਅੱਧੀ ਰਾਤ 12 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣ। ਜੇਕਰ ਕੋਈ ਸ਼ਰਾਬ ਦੀ ਦੁਕਾਨ ਵਾਲਾ ਅਹਾਤਾ ਹੈ ਤਾਂ ਉਸ ਨੂੰ ਵੀ ਲਾਇਸੈਂਸ ‘ਚ ਦਰਜ ਸ਼ਰਤਾਂ ਅਨੁਸਾਰ ਰਾਤ ਨੂੰ 11 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ।

ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ (Supreme Court)  ਦੇ ਹੁਕਮਾਂ ਅਨੁਸਾਰ ਕਿਸੇ ਵੀ ਆਵਾਜ਼ ਪੈਦਾ ਕਰਨ ਵਾਲੇ ਯੰਤਰ ਦੁਆਰਾ ਪੈਦਾ ਸ਼ੋਰ ਦਾ ਪੱਧਰ 10 ਡੀ.ਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਮਾਪਦੰਡ ਨੂੰ ਕਾਇਮ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ।

ਇਹ ਵੀ ਕਿਹਾ ਗਿਆ ਹੈ ਕਿ ਆਵਾਜ਼ ਪੈਦਾ ਕਰਨ ਵਾਲੇ ਯੰਤਰ ਜਿਵੇਂ ਡੀ.ਜੇ., ਲਾਈਵ ਆਰਕੈਸਟਰਾ ਆਦਿ ਨੂੰ ਰਾਤ 10 ਵਜੇ ਤੋਂ ਬਾਅਦ ਬੰਦ ਕਰ ਦਿੱਤਾ ਜਾਵੇ ਜਾਂ ਉਨ੍ਹਾਂ ਦੀ ਆਵਾਜ਼ ਘੱਟ ਕੀਤੀ ਜਾਵੇ ਅਤੇ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੀ ਚਾਰ ਦੀਵਾਰੀ ਦੇ ਬਾਹਰ ਕੋਈ ਆਵਾਜ਼ ਨਾ ਸੁਣਾਈ ਜਾਵੇ।

ਇਹ ਵੀ ਕਿਹਾ ਗਿਆ ਹੈ ਕਿ ਵਾਹਨਾਂ ਵਿੱਚ ਮਿਊਜ਼ਿਕ ਸਿਸਟਮ ਦੀ ਆਵਾਜ਼ ਦਿਨ ਵਿੱਚ ਕਿਸੇ ਵੀ ਸਮੇਂ ਵਾਹਨ ਵਿੱਚੋਂ ਬਾਹਰ ਨਹੀਂ ਆਉਣੀ ਚਾਹੀਦੀ। ਇਹ ਹੁਕਮ 07.03.2022 ਤੋਂ 06.05.2022 ਤੱਕ ਲਾਗੂ ਰਹੇਗਾ।