Site icon TheUnmute.com

ਜਲੰਧਰ CIA ਸਟਾਫ ਵਲੋਂ ਗੈਰ-ਕਾਨੂੰਨੀ ਤੌਰ ‘ਤੇ ਹੁੱਕਾ ਬਾਰ ਚਲਾਉਣ ਵਾਲੇ ਅੱਠ ਵਿਅਕਤੀ ਗ੍ਰਿਫਤਾਰ

CIA staff

ਜਲੰਧਰ, 17 ਮਾਰਚ 2023: ਜਲੰਧਰ ਦੇ ਸੀ.ਆਈ.ਏ ਸਟਾਫ (CIA staff ) ਨੇ ਰੈਸਟੋਰੈਂਟ ‘ਚ ਗੈਰ-ਕਾਨੂੰਨੀ ਤੌਰ ‘ਤੇ ਹੁੱਕਾ ਬਾਰ ਚਲਾਉਣ ਦੇ ਦੋਸ਼ ਵਿੱਚ ਅੱਠ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਾਈਪ ਸਮੇਤ ਪੰਜ ਹੁੱਕਾ ਅਤੇ ਤੰਬਾਕੂ ਵੀ ਬਰਾਮਦ ਕੀਤਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ ਦੀ ਦੂਜੀ ਮੰਜ਼ਿਲ ‘ਤੇ ਸਥਿਤ ਲਾਵਾ ਲੌਂਜ ਰੈਸਟੋਰੈਂਟ ‘ਤੇ ਛਾਪਾ ਮਾਰਿਆ।

ਜਿੱਥੇ ਪੁਲਿਸ ਨੂੰ ਪਤਾ ਲੱਗਾ ਕਿ ਇੱਥੇ ਇੱਕ ਰੈਸਟੋਰੈਂਟ ਦੀ ਆੜ ਵਿੱਚ ਨੌਜਵਾਨਾਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਨਾਲ 5 ਹੁੱਕੇ ਦੀਆਂ ਪਾਈਪਾਂ ਬਰਾਮਦ ਕੀਤੀਆਂ ਹਨ। ਫੜੇ ਗਏ ਵਿਅਕਤੀਆਂ ਦੇ ਨਾਂ ਰਵਿੰਦਰ ਕੁਮਾਰ, ਹਨੀ ਨਈਅਰ, ਮਨਦੀਪ, ਕੁਨਾਲ ਸਾਹਿਲ, ਦਮਨ, ਅਭਿਸ਼ੇਕ ਅਤੇ ਰੋਹਿਤ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਕਤ ਸਾਰਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version