Site icon TheUnmute.com

ਜਲੰਧਰ ਜ਼ਿਮਨੀ ਚੋਣ: ਦੁਪਹਿਰ 3 ਵਜੇ ਤੱਕ 41 ਫੀਸਦੀ ਵੋਟਿੰਗ ਦਰਜ, ਫਿਲੌਰ ‘ਚ ਸਭ ਤੋਂ ਵੱਧ ਵੋਟਿੰਗ

Jalandhar

ਚੰਡੀਗੜ੍ਹ, 10 ਮਈ 2023: ਜਲੰਧਰ (Jalandhar) ਲੋਕ ਸਭਾ ਜ਼ਿਮਨੀ ਚੋਣ ਲਈ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਦੁਪਹਿਰ 3 ਵਜੇ ਤੱਕ 41 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਸੀਟ ‘ਤੇ ਆਮ ਆਦਮੀ ਪਾਰਟੀ (ਆਪ), ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰਾਂ ਨੇ ਜਿੱਤ ਲਈ ਆਪਣਾ ਜ਼ੋਰ ਲਗਾਇਆ ਹੋਇਆ ਹੈ।

ਸਭ ਤੋਂ ਵੱਧ 33.1 ਫੀਸਦੀ ਵੋਟਿੰਗ ਫਿਲੌਰ ਵਿੱਚ ਹੋਈ। ਦੂਜੇ ਨੰਬਰ ‘ਤੇ ਕਰਤਾਰਪੁਰ ‘ਚ 33 ਫੀਸਦੀ, ਆਦਮਪੁਰ ‘ਚ 32.8 ਫੀਸਦੀ, ਨਕੋਦਰ ‘ਚ 32.3 ਫੀਸਦੀ, ਜਲੰਧਰ ਪੱਛਮੀ ‘ਚ 32.1 ਫੀਸਦੀ, ਸ਼ਾਹਕੋਟ ‘ਚ 31.8 ਫੀਸਦੀ ਅਤੇ ਜਲੰਧਰ ਉੱਤਰੀ ‘ਚ 31.4 ਫੀਸਦੀ ਵੋਟਿੰਗ ਹੋਈ। ਸਭ ਤੋਂ ਘੱਟ 27.9% ਮਤਦਾਨ ਜਲੰਧਰ ਸੈਂਟਰਲ ਅਤੇ 28.2% ਜਲੰਧਰ ਕੈਂਟ ਵਿੱਚ ਦਰਜ ਕੀਤਾ ਗਿਆ।

Exit mobile version