ਜਲੰਧਰ, 4 ਦਸੰਬਰ, 2023: ਘਰ ਦੀ ਛੱਤ ‘ਤੇ ਚੜ੍ਹ ਕੇ ਫੋਨ ‘ਤੇ ਗੱਲ ਕਰਦੇ ਸਮੇਂ ਨੌਜਵਾਨ ਦਾ ਹੱਥ ਕੰਧ ਨਾਲ ਲੱਗਦੀ ਬਿਜਲੀ ਦੀ ਨੰਗੀ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਨੌਜਵਾਨ ਕਰੰਟ ਲੱਗਣ ਤੋਂ ਬਾਅਦ ਜ਼ਿੰਦਾ ਸੜ ਗਿਆ। ਘਟਨਾ ਤੋਂ ਬਾਅਦ ਨੌਜਵਾਨ ਦੇ ਪੂਰੇ ਸਰੀਰ ਨੂੰ ਅੱਗ ਲੱਗ ਗਈ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ।
ਇਹ ਦਰਦਨਾਕ ਹਾਦਸਾ ਜਲੰਧਰ ਦੇ ਹਰਗੋਵਿੰਦ ਨਗਰ ਟਰਾਂਸਪੋਰਟ ਨਗਰ ਦਾ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਸਾਜਿਦ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਹੰਮਦ ਸਾਜਿਦ ਛੱਤ ’ਤੇ ਬੈਠਾ ਫੋਨ ਸੁਣ ਰਿਹਾ ਸੀ ਜਦੋਂ ਉਸਦਾ ਹੱਥ ਕੰਧ ਨਾਲ ਲੱਗੀ ਬਿਜਲੀ ਦੀ ਨੰਗੀ ਤਾਰ ਨੂੰ ਲੱਗ ਲਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।