Site icon TheUnmute.com

ਮਦਨ ਲਾਲ ਜਲਾਲਪੁਰ ਨੇ ਚੰਦੂਮਾਜਰਾ ਨੂੰ ਕੀਤਾ ਚੈਲੰਜ, ਜੇਕਰ ਚੋਣ ਹਾਰ ਗਏ ਤਾਂ ਛੱਡਣਗੇ ਸਿਆਸਤ

Madan Lal Jalalpur

ਹਲਕਾ ਘਨੌਰ ਵਿਖੇ ਪੰਚਾਇਤੀ ਜਮੀਨ ਨੂੰ ਲੈਕੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur)  ਵਿਚਕਾਰ ਚਲ ਰਹੀ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਜਿਥੇ ਇਕ ਦਿਨ ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra) ਨੇ ਪ੍ਰੈਸ ਕਾਨਫਰੰਸ ਕਰਕੇ ਮਦਨ ਲਾਲ ਉੱਤੇ ਜਮੀਨੀ ਘਪਲੇ ਨੂੰ ਲੈ ਕੇ ਕਰੋੜਾ ਰੁਪਏ ਹਜਮ ਕਰਨ ਦੇ ਦੋਸ਼ ਲਗਾਏ ਗਏ। ਉਥੇ ਹੀ ਮਦਨ ਲਾਲ ਜਲਾਲਪੁਰ (Madan Lal Jalalpur) ਨੇ ਸਾਫ ਕੀਤਾ ਇਹ ਮਾਮਲਾ ਮੈਨੇ ਉਠਾਇਆ ਸੀ ਅਤੇ ਮੈਂ ਖੁਦ ਡਿਮਾਂਡ ਕਰਦਾ ਕਿ ਇਸਦੀ ਸੀ.ਬੀ.ਆਈ. ਜਾਂਚ ਹੋਵੇ ਤਾਂ ਜੋ ਸਚਾਈ ਲੋਕਾਂ ਦੇ ਸਾਹਮਣੇ ਆਵੇ।

ਜਲਾਲਪੁਰ ਇਥੇ ਹੀ ਨਹੀਂ ਰੁਕੇ ਉਨ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra) ਨੂੰ ਚੈਲੰਜ ਦਿੰਦੇ ਹਨ ਕਿ ਜੇਕਰ ਮੈਂ ਦਸ ਤਰੀਕ ਨੂੰ ਚੋਣ ਹਾਰਦਾ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਪਰ ਜੇਕਰ ਉਹ ਹਾਰਦੇ ਹਨ ਤਾਂ ਉਹ ਸਿਆਸਤ ਛੱਡ ਦੇਣ।

ਉਥੇ ਹੀ ਪ੍ਰੇਮ ਸਿੰਘ ਚੰਦੂਮਾਜਰਾ (Prem Singh Chandumajra) ਨੇ ਕਲ ਪ੍ਰੈਸ ਕਾਨਫਰੰਸ ਕਰਕੇ ਸਿਆਸੀ ਸ਼ਹਿ ਉੱਤੇ ਸਰਕਾਰੀ ਫੰਡਾ ਦੀ ਦੂਰ ਵਰਤੋਂ ਦੇ ਆਰੋਪ ਲਗਾਏ ਹਨ। ਉਨ੍ਹਾਂ ਕਿਹਾ ਆਈ ਟੀ ਪਾਰਕ ਦੇ ਨਾਂ ਉਤੇ ਕੀਤੇ ਗਏ ਘਪਲੇ ਸਬੰਧੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਘਪਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

Exit mobile version