Site icon TheUnmute.com

ਜਲਾਲਾਬਾਦ: ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ

ਲਾਵਾਂ

ਜਲਾਲਾਬਾਦ, 27 ਫਰਵਰੀ 2024: ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ‘ਚ ਬਦਲ ਗਈਆਂ ਜਦੋਂ ਲਾਵਾਂ ਤੋਂ ਬਾਅਦ ਜੈ ਮਾਲਾ ਲਈ ਸਟੇਜ ‘ਤੇ ਪਹੁੰਚੀ ਲਾੜੀ ਦੀ ਸਿਹਤ ਵਿਗੜਨ ਕਾਰਨ ਮੌਤ ਗਈ | ਇਹ ਦੁਖਦਾਈ ਘਟਨਾ ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ 23 ਸਾਲਾ ਲਾੜੀ ਨੀਲਮ ਰਾਣੀ ਦੇ ਵਿਆਹ ਦੀ ਬਰਾਤ ਆਈ ਸੀ |

ਲਾਵਾਂ ਤੋਂ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ ਤਾਂ ਪਾਣੀ ਪੀਣ ਤੋਂ ਬਾਅਦ ਕੁਝ ਠੀਕ ਲੱਗਾ ਪਰ ਸਟੇਜ ਦੇ ਬੈਠਣ ਤੋਂ ਬਾਅਦ ਫਿਰ ਨੀਲਮ ਰਾਣੀ ਦੀ ਸਿਹਤ ਵਿਗੜ ਗਈ | ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਜਲਾਲਾਬਾਦ ਹਸਪਤਾਲ ਲਿਆਂਦਾ, ਜਿਥੇ ਉਸਦੀ ਮੌਤ ਗਈ | ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਹੈ । ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ |

Exit mobile version