July 2, 2024 8:47 pm

ਕੇਜੀਵਾਲ ਤੇ ਭੜਕੇ ਜੈਜੀਤ ਜੋਹਲ, ਮਾਣਹਾਨੀ ਦਾ ਕਰਨਗੇ ਕੇਸ

ਬਠਿੰਡਾ; ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਮੁਸ਼ਕਿਲ ਵਿਚ ਫਸ ਗਏ ਹਨ। ਪੰਜਾਬ ਕਾਂਗਰਸ ਦੇ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੋਹਲ ਨੇ ਕਿਹਾ ਕਿ ਉਹ ਉਨ੍ਹਾਂ ਤੇ ਮਾਣਹਾਨੀ ਦਾ ਕੈਸੇ ਕਰਨਗੇ। ਦਰਅਸਲ ਅੱਜ ਉਹ ਬਠਿੰਡਾ ਪਹੁੰਚੇ ਕੇਜਰੀਵਾਲ ਦੇ ਇਕ ਬਿਆਨ ਤੇ ਜੈਜੀਤ ਜੋਹਲ ਭੜਕ ਉੱਠੇ ਤੇ ਉਨ੍ਹਾਂ ਨੇ ਕਿਹਾ ਕਿ ਉਹ ਕੇਜਰੀਵਾਲ ਤੇ ਮਾਣਹਾਨੀ ਦਾ ਕੈਸੇ ਕਰਨਗੇ।
ਜਾਣਕਾਰੀ ਅਨੁਸਾਰ ਅੱਜ ਕੇਜਰੀਵਾਲ ਪੰਜਾਬ ਦੌਰੇ ਦੌਰਾਨ ਬਠਿੰਡਾ ਪਹੁੰਚੇ, ਜਿਥੇ ਉਨ੍ਹਾਂ ਨੇ ਵਪਾਰੀਆਂ ਲਈ 2 ਵੱਡੇ ਐਲਾਨ ਕੀਤੇ, ਇਨ੍ਹਾਂ ਐਲਾਨਾਂ ਵਿਚ ਉਨ੍ਹਾਂ ਨੇ ਇੰਨਸਪੈਕਟਰ ਰਾਜ ਖਤਮ ਕਰਨ ਦਾ ਐਲਾਨ ਕੀਤਾ। ਇਸ ਦੇ ਚਾਲ ਦੇ ਉਨ੍ਹਾਂ ਨੇ ਕਿਹਾ ਕਿ ਉਹ ‘ਜੋਜੋ ਟੈਕਸ’ ਵਾਸੂਲਿਆ ਜਾ ਰਿਹਾ ਹੈ। ਉਨ੍ਹਾਂ ਦੇ ਸਰਕਾਰ ਆਉਣ ਤੇ ਉਨ੍ਹਾਂ ਨੂੰ ਇਸ ਟੈਕਸ ਤੇ ਛੁਟਕਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੋਜੋ ਹੁਣ ਤੋਂ ਵਪਾਰਿਆ ਤੋਂ ਟੈਕਸ ਲੈਣਾ ਨਹੀਂ ਛੱਡਦਾ ਤਾ ਉਹ ਸਰਕਾਰ ਆਉਣ ਤੇ ਅਸੀਂ ਛੁਡਾ ਦੇਵਾਂਗੇ, ਦੱਸਦਈਏ ਕਿ ਜੈਜੀਤ ਨੂੰ ‘ਜੋਜੋ’ ਦੇ ਨਾਂ ਨਾਲ ਬਠਿੰਡਾ ਵਿਚ ਜਾਣਿਆ ਜਾਂਦਾ ਹੈ। ਇਸ ਲਈ ਉਨ੍ਹਾਂ ਖਿਲਾਫ ਬਿਆਨਬਾਜੀ ਕਰਨ ਤੇ ਗੰਭੀਰ ਦੋਸ਼ ਲਗਾਉਣ ਤੇ ਜੈਜੀਤ ਕੇਜਰੀਵਾਲ ਤੇ ਮਾਣਹਾਨੀ ਦਾ ਕੈਸੇ ਦਰਜ ਕਰਨਗੇ।