July 2, 2024 6:32 pm
Jaggu Bhagwanpuria

ਜੱਗੂ ਭਗਵਾਨਪੁਰੀਆ ਦੀ ਮੋਗਾ ਅਦਾਲਤ ‘ਚ ਪੇਸ਼ੀ, ਬਟਾਲਾ ਪੁਲਿਸ ਨੂੰ ਦਿੱਤਾ ਟਰਾਂਜ਼ਿਟ ਰਿਮਾਂਡ

ਚੰਡੀਗੜ੍ਹ 16 ਅਗਸਤ 2022: ਜੱਗੂ ਭਗਵਾਨਪੁਰੀਆ (Jaggu Bhagwanpuria) ਨੂੰ 6 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਅੱਜ ਪੁਲਿਸ ਵਲੋਂ ਮੋਗਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਭਗਵਾਨਪੁਰੀਆ ਦਾ ਬਟਾਲਾ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ 2021 ‘ਚ ਮੋਗਾ ‘ਚ ਗੋਲੀਕਾਂਡ ਮਾਮਲੇ ‘ਚ ਜੱਗੂ ਭਗਵਾਨਪੁਰੀਆ ਦਾ ਨਾਂਅ ਸਾਹਮਣੇ ਆਇਆ ਸੀ | ਬਟਾਲਾ ਪੁਲਿਸ ਵੱਲੋਂ ਹੁਣ ਜੱਗੂ ਭਗਵਾਨਪੁਰੀਆ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾਵੇਗੀ |