July 4, 2024 5:45 pm
Jagdeep Dhankhar

ਜਗਦੀਪ ਧਨਖੜ ਬਣੇ ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ

ਚੰਡੀਗੜ੍ਹ 06 ਅਗਸਤ 2022: ਉਪ-ਰਾਸ਼ਟਰਪਤੀ ਚੋਣ ਦੇ ਨਤੀਜੇ ਆ ਗਏ ਹਨ | ਐਨ.ਡੀ.ਏ. ਉਮੀਦਵਾਰ ਜਗਦੀਪ ਧਨਖੜ (Jagdeep Dhankhar) ਦੇਸ਼ ਦੇ ਅਗਲੇ ਉੱਪ ਰਾਸ਼ਟਰਪਤੀ ਹੋਣਗੇ। ਉਪ ਰਾਸ਼ਟਰਪਤੀ ਚੋਣ ‘ਚ ਜਗਦੀਪ ਧਨਖੜ ਨੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ | ਉਪ-ਰਾਸ਼ਟਰਪਤੀ ਲਈ ਹੋਈ ਵੋਟਿੰਗ ‘ਚ ਜਗਦੀਪ ਧਨਖੜ ਨੂੰ 725 ਵੋਟਾਂ ‘ਚੋਂ 528 ਵੋਟਾਂ ਹਾਸਲ ਹੋਈਆਂ, ਜਦਕਿ ਉਮੀਦਵਾਰ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ ਇਸਦੇ ਨਾਲ ਹੀ 15 ਵੋਟਾਂ ਨੂੰ ਅਯੋਗ ਕਰਾਰ ਦਿੱਤਾ ਗਿਆ।