Site icon TheUnmute.com

Jagannath Puri: ਰੱਥ ਯਾਤਰਾ ਦੌਰਾਨ ਸੇਵਾਦਾਰਾਂ ਦੇ ਡਿੱਗੀ ਭਗਵਾਨ ਬਲਭੱਦਰ ਦੀ ਮੂਰਤੀ, 9 ਜਣੇ ਜ਼ਖਮੀ

Jagannath Puri

ਚੰਡੀਗੜ੍ਹ, 10 ਜੁਲਾਈ 2024: (Jagannath Puri) ਪੁਰੀ ਦੇ ਗੁੰਡੀਚਾ ਮੰਦਰ ‘ਚ ਬੀਤੀ ਰਾਤ ਭਗਵਾਨ ਬਲਭੱਦਰ ਦੀ ਮੂਰਤੀ ਨੂੰ ਰੱਥ ਤੋਂ ਉਤਾਰਨ ਵੇਲੇ ਹਾਦਸਾ ਵਾਪਰ ਗਿਆ | ਇਸ ਹਾਦਸੇ ‘ਚ 9 ਸੇਵਾਦਾਰ ਜ਼ਖਮੀ ਹੋ ਗਏ | ਦਰਅਸਲ, ਰੱਥ ਯਾਤਰਾ ਤੋਂ ਬਾਅਦ ਗੁੰਡੀਚਾ ਮੰਦਰ ‘ਚ ਪਹਾਂੜੀ ਵਿਧੀ ਚੱਲ ਰਹੀ ਸੀ |

ਜਦੋਂ ਸੇਵਾਦਾਰ ਭਗਵਾਨ ਦੀ ਮੂਰਤੀਆਂ ਰੱਥਾਂ ਤੋਂ ਉਤਾਰਨ ਲੱਗੇ ਤਾਂ ਸੇਵਾਦਾਰ ਢਲਾਨ ‘ਤੇ ਫਿਸਲ ਗਏ ਅਤੇ ਮੂਰਤੀ ਉਨ੍ਹਾਂ ਦੇ ਡਿੱਗ ਗਈ | ਭਗਵਾਨ ਦੀ ਮੂਰਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ | ਇਸ ਘਟਨਾ ‘ਤੇ ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਜ਼ਖਮੀ ਸੇਵਾਦਾਰਾਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Exit mobile version