TheUnmute.com

ਦਿਵਾਲੀ ਤੋਂ ਪਹਿਲਾਂ ਜੈਕਲੀਨ ਅਤੇ ਅਰਜੁਨ ਰਾਮਪਾਲ ਦੀ ਨਵੀਂ ਫਿਲਮ ‘ਕਰੈਕ’ ਦਾ ਐਲਾਨ

ਚੰਡੀਗੜ੍ਹ- 21 ਸਤਬੰਰ 2022 :ਵਿਦਯੁਤ ਜਾਮਵਾਲ, ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਰਾਮਪਾਲ ਹਿੰਦੀ ਸਿਨੇਮਾ ਦੇ ਦਮਦਾਰ ਅਦਾਕਾਰ ਨੇ ਅਤੇ ਹੁਣ ਤਿੰਨਾਂ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੀਵਾਲੀ ਤੋਂ ਪਹਿਲਾਂ ਤਿੰਨੋਂ ਸਿਤਾਰਿਆਂ ਨੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਦਰਅਸਲ ਦੀਵਾਲੀ ਤੋਂ ਪਹਿਲਾਂ ਵਿਦਯੁਤ ਜਾਮਵਾਲ, ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਰਾਮਪਾਲ ਦੀ ਨਵੀਂ ਫਿਲਮ ‘ਕਰੈਕ’ ਦਾ ਐਲਾਨ ਹੋ ਗਿਆ ਹੈ।

ਐਕਸ਼ਨ ਫਿਲਮ ਦਾ ਵੱਡਾ ਐਲਾਨ
ਵਿਦਿਯੁਤ ਜਾਮਵਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਆਪਣੇ ਹੱਥ ‘ਚ ਇਕ ਬੋਰਡ ਫੜਿਆ ਹੋਇਆ ਹੈ, ਜਿਸ ‘ਤੇ ਫਿਲਮ ਦਾ ਨਾਂ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਰਾਮਪਾਲ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਨੇ ਆਪਣੇ ਹੱਥ ‘ਚ ਬੋਰਡ ਵੀ ਫੜ੍ਹਿਆ ਹੋਇਆ ਹੈ ਅਤੇ ਉਹ ਆਪਣੀ ਆਉਣ ਵਾਲੀ ਫਿਲਮ ਦੀਆਂ ਖੁਸ਼ੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੇ ਹਨ। ਇਸ ਫਿਲਮ ਬਾਰੇ ਵੀ ਕੁਝ ਜਾਣਕਾਰੀਆਂ ਮਿਲ ਰਹੀਆਂ ਹਨ।

Jacqueline
ਜੈਕਲੀਨ ਵਿਦਯੁਤ ਨਾਲ ਐਕਸ਼ਨ ਕਰੇਗੀ
ਫਿਲਮ ‘ਕਰੈਕ’ ਬਾਰੇ ਜਾਣਕਾਰੀ ਹੈ ਕਿ ਇਸ ਫਿਲਮ ਦਾ ਐਲਾਨ ਇਕ ਸਾਲ ਪਹਿਲਾਂ ਕੀਤਾ ਗਿਆ ਸੀ ਪਰ ਫਿਲਮ ਦਾ ਨਾਂ ਤੈਅ ਨਹੀਂ ਹੋ ਸਕਿਆ ਸੀ, ਜੋ ਅੱਜ ਹੋ ਗਿਆ ਹੈ। ਸਿਤਾਰਿਆਂ ਨੇ ਆਪਣੀਆਂ ਪੋਸਟਾਂ ਰਾਹੀਂ ਆਪਣੀ ਫਿਲਮ ‘ਕਰੈਕ’ ਦੇ ਨਾਂ ਦਾ ਖੁਲਾਸਾ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿਦਯੁਤ ਜਾਮਵਾਲ, ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਰਾਮਪਾਲ ਸਕ੍ਰੀਨ ‘ਤੇ ਇਕੱਠੇ ਨਜ਼ਰ ਆਉਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਇਕ ਐਕਸ਼ਨ ਫਿਲਮ ਹੋਵੇਗੀ ਅਤੇ ਵਿਦਯੁਤ ਜਮਵਾਲ ਨਾਲ ਜੈਕਲੀਨ ਫਰਨਾਂਡੀਜ਼ ਦਾ ਐਕਸ਼ਨ ਨਜ਼ਰ ਆਵੇਗਾ।

ਫਿਲਮ ਦੀ ਕਹਾਣੀ ਇਸ ਤਰ੍ਹਾਂ ਦੀ ਹੋਵੇਗੀ
ਪ੍ਸ਼ੰਸਕ ਵਿਦਯੁਤ ਜਾਮਵਾਲ, ਜੈਕਲੀਨ ਅਤੇ ਅਰਜੁਨ ਰਾਮਪਾਲ ਨੂੰ ਐਕਸ਼ਨ ਅਤੇ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬੇਤਾਬ ਹਨ। ਫਿਲਮ ‘ਕਰੈਕ’ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਇਕ ਅਜਿਹੇ ਵਿਅਕਤੀ ਦੀ ਕਹਾਣੀ ਦਿਖਾਈ ਜਾਵੇਗੀ, ਜੋ ਝੁੱਗੀਆ ਝੌਂਪੜੀਆਂ ਤੋਂ ਖੇਡਾਂ ਤੱਕ ਪਹੁੰਚਦਾ ਹੈ। ਇਸ ਦੌਰਾਨ ਉਨ੍ਹਾਂ ਨਾਲ ਕੀ ਹੁੰਦਾ ਹੈ, ਇਹ ਦਿਖਾਇਆ ਜਾਵੇਗਾ। ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਫਿਲਮ ਸਾਲ 2023 ‘ਚ ਰਿਲੀਜ਼ ਹੋਵੇਗੀ।

Exit mobile version