ਚੰਡੀਗੜ੍ਹ 03 ਦਸੰਬਰ 2021: ਕੋਰੋਨਾ ਵਾਇਰਸ ਨੇ ਇਟਲੀ (Italy) ਵਿਚ ਬਹੁਤ ਤਬਾਹੀ ਮਚਾਈ ਸੀ | ਕੋਰੋਨਾ ਓਮੀਕਰੋਨ ਦੇ ਨਵੇਂ ਵੈਰੀਐਂਟ ਨੇ ਹੁਣ ਤੱਕ ਲੱਗਭਗ 30 ਦੇ ਕਰੀਬ ਦੇਸ਼ਾਂ ਵਿਚ ਦਸਤਕ ਦੇ ਦਿੱਤੀ ਹੈ। ਦੂਜੇ ਪਾਸੇ ਇਟਲੀ ਸਰਕਾਰ ਦੇਸ਼ ਵਿਚੋਂ ਕੋਰੋਨਾ ਮਹਾਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਰਸਤਾ ਅਪਣਾ ਰਹੀ ਹੈ | ਹੁਣ ਇਟਲੀ ਸਰਕਾਰ ਵਲੋਂ ਇਸ ਮਹੀਨੇ ਕੋਵਿਡ-19 ਮਹਾਮਾਰੀ ਨਾਲ ਨਿਪਟਣ ਲਈ ਐਂਟੀ ਕੋਵਿਡ ਵੈਕਸੀਨ(anti-covid vaccine) 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਦੇ ਚਲਦਿਆਂ ਇਟਲੀ (Italy) ਦੀ ਨੈਸ਼ਨਲ ਦਵਾਈਆਂ ਏਜੰਸੀ (Italian Medicine Agency AIFA) ਨੇ ਫਾਈਜ਼ਰ ਕੰਪਨੀ ਦੀ ਵੈਕਸੀਨ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ, ਇਸ ਵਿੱਚ ਛੋਟੇ ਬੱਚਿਆਂ ਨੂੰ ਖੁਰਾਕ ਦਾ ਤੀਜਾ ਹਿੱਸਾ ਦਿੱਤਾ ਜਾਵੇਗਾ, ਜੋ ਬਾਲਗਾਂ ਨੂੰ ਦਿੱਤਾ ਜਾ ਰਿਹਾ ਹੈ।ਇਸ ਵਿੱਚ ਦੋ ਖੁਰਾਕਾਂ ਦੇ ਰੂਪ ਵਿੱਚ ਇੱਕ ਤੋਂ ਤਿੰਨ ਹਫ਼ਤਿਆਂ ਦੀ ਦੂਰੀ ‘ਤੇ ਐਂਟੀ ਕੋਵਿਡ ਵੈਕਸੀਨ(anti-covid vaccine) ਲਗਾਈ ਜਾਵੇਗੀ। ਇਟਾਲੀਅਨ ਮੈਡੀਸਨ ਏਜੰਸੀ ਏ.ਆਈ.ਐਫ.ਏ.(Italian Medicine Agency AIFA) ਨੇ ਯੂਰਪੀਅਨ ਮੈਡੀਸ਼ਨ ਏਜੰਸੀ (AIFA) ਦੁਆਰਾ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ ਜੈਬ ਨੂੰ ਮਿਲਣ ਤੋਂ ਬਾਅਦ ਹਰੀ ਝੰਡੀ ਦਿੱਤੀ| ਉਨ੍ਹਾਂ ਨੇ ਕਿਹਾ ਕਿ ਫਾਈਜ਼ਰ ਕੰਪਨੀ ਦੀ ਵੈਕਸੀਨ “ਉੱਚ ਪੱਧਰ ਦੀ ਪ੍ਰਭਾਵਸ਼ੀਲਤਾ ਹੈ। ਇਟਲੀ ਦੇ ਹੈਲਥ ਅੰਡਰ ਸੈਕਟਰੀ ਐਂਦਰੀਆ ਕੋਸਟਾ ਨੇ ਕਿਹਾ ਕਿ ਇਸਦਾ ਉਦੇਸ਼ ਕ੍ਰਿਸਮਸ ਤੋਂ ਪਹਿਲਾਂ 5 ਤੋਂ 11 ਸਾਲ ਦੇ ਬੱਚਿਆਂ ਨੂੰ ਕੋਵਿਡ ਲਈ ਟੀਕਾਕਰਨ ਸ਼ੁਰੂ ਕਰਨਾ ਸੀ।
ਉਧਰ ਹੀ ਖ਼ਬਰ ਇਹ ਵੀ ਆ ਰਹੀ ਹੈ ਕਿ ਇਟਲੀ ਦੇ ਸੱਜੇ-ਪੱਖੀ ਲੀਗ ਪਾਰਟੀ ਆਗੂ ਮਾਤੈੳ ਸਾਲਵੀਨੀ ਦੀ ਨੇ ਕਿਹਾ ਕਿ 5 ਤੋਂ 11 ਸਾਲ ਉਮਰ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸੀਨ ਲਈ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਣੀ ਚਾਹੀਦੀ, ਸਗੋਂ ਇਹ ਬੱਚਿਆ ਦੇ ਮਾਤਾ ਅਤੇ ਪਿਤਾ ਹੀ ਫ਼ੈਸਲਾ ਕਰਨਾ, ਕਿ ਉਹ ਆਪਣੇ ਬੱਚਿਆਂ ਨੂੰ ਕੋਵਿਡ ਦੀ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਜਾਂ ਨਹੀਂ।ਦੱਸਣਯੋਗ ਹੈ ਕਿ ਇਟਲੀ ਸਰਕਾਰ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਓ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਇਟਲੀ ਵਿੱਚ ਬਹੁਤ ਜ਼ਿਆਦਾ ਜਾਨੀ ਨੁਕਸਾਨ ਦੇ ਨਾਲ-ਨਾਲ ਮਾਲੀ ਨੁਕਸਾਨ ਵੀ ਹੋਇਆ ਹੈ।