ਇਟਾਲੀਅਨ ਪੁਲਿਸ

ਇਟਾਲੀਅਨ ਪੁਲਿਸ ਵਲੋਂ ਸਿੱਖ ਪਰਿਵਾਰਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ

ਚੰਡੀਗੜ੍ਹ, 30 ਅਕਤੂਬਰ 2021 : 16ਵੇਂ ਜੀ-20 ਸਾਰਕ ਸੰਮੇਲਨ ਮਿਤੀ 30 ਅਤੇ 31 ਅਕਤੂਬਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਖੇ ਹੋਣ ਜਾ ਰਿਹਾ ਹੈ। ਇਸ ਸਾਰਕ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਵੱਖ ਵੱਖ ਮੁਲਕਾਂ ਦੇ ਨੁਮਇੰਦੇ ਪੁੱਜ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਭਾਰਤ ਵਿਚ ਕਿਸਾਨ ਅਤੇ ਮਜ਼ਦੂਰ ਵਿਰੋਧੀ 3 ਕਾਲੇ ਬਿੱਲ ਪਾਸ ਕੀਤੇ ਜਿਸ ਦਾ ਵਿਰੋਧ ਪੂਰੀ ਦੁਨਿਆਂ ਵਿਚ ਵਸਦੇ ਭਾਰਤੀ ਭਾਈਚਾਰੇ ਵਲੋ ਕੀਤਾ ਜਾ ਰਿਹਾ ਹੈ |

ਹੁਣ ਜਦੋ ਮੋਦੀ ਇਟਲੀ ਆ ਰਹੇ ਹਨ ਤਾ ਨੌਰਥ ਇਟਲੀ ਵਿਚ ਸਿੱਖਾ ਪਰਿਵਾਰਾ ਦੇ ਘਰਾ ਵਿਚ ਇਟਾਲੀਅਨ ਪੁਲਿਸ ਵਲੋ ਛਾਪੇ ਮਾਰੇ ਜਾ ਰਹੇ ਹਨ ਅਤੇ ਜਿਨਾ ਨੂੰ ਸਵੇਰੇ ਤੜਕਸਾਰ ਘਰਾ ਵਿਚ ਫੜ ਕੇ ਪੁਲਿਸ ਸਟੇਸ਼ਨ ਲਜਾਇਆ ਗਿਆ ਅਤੇ ਘਰਾਂ ਦੀ ਤਲਾਸ਼ੀ ਕੀਤੀ ਗਈ । ਪੁਲਿਸ ਵਲੋਂ ਸਵਾਲ ਕੀਤੇ ਗਏ ਕਿ ਕੀ ਤੁਹਾਡੇ ਕੋਲ ਕੋਈ ਹਥਿਆਰ ਵੀ ਹਨ ਅਤੇ ਕੀ ਤੁਸੀ ਰੋਮ ਪ੍ਰੋਟੈਸਟ ਦੇ ਜਾ ਰਹੇ ਹੋ। ਜਿਕਰਯੋਗ ਹੈ ਕਿ ਇਸ ਛਾਪੇਮਾਰੀ ਉਨ੍ਹਾਂ ਸਿੱਖ ਘਰਾਂ ਵਿਚ ਹੋ ਰਹੀ ਹੈ, ਜਿਨਾਂ ਨੇ ਇਟਲੀ ਵਿਚ ਬੀਤੇ ਸਮੇਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿਚ ਅਤੇ 3 ਕਾਲੇ ਬਿੱਲ ਦੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

Scroll to Top