ਚੰਡੀਗੜ੍ਹ 11 ਅਗਸਤ 2022: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ | ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਕਿ ਪੰਜਾਬ ਦੇ ਮਾੜੇ ਸਿਸਟਮ ਨੂੰ ਸਹੀ ਕਰਨ ਲਈ ਅਜਿਹੇ ਅਸਤੀਫ਼ੇ ਮਨਜ਼ੂਰ ਕਰਨੇ ਬੇਹੱਦ ਜ਼ਰੂਰੀ ਸੀ |
ਜਿਕਰਯੋਗ ਹੈ ਕਿ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਮਾੜੇ ਪ੍ਰਬੰਧਾਂ ਦੀ ਸ਼ਿਕਾਇਤ ਮਿਲਣ ‘ਤੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਅਚਾਨਕ ਦੌਰਾ ਕਰਕੇ ਬੇਹੱਦ ਮਾੜੇ ਪ੍ਰਬੰਧਾਂ ਤੇ ਗੁੱਸਾ ਜ਼ਾਹਰ ਕੀਤਾ ਸੀ ਤੇ ਵੀ.ਸੀ ਰਾਜ ਬਹਾਦਰ ਨੂੰ ਉਨ੍ਹਾਂ ਗੰਦੇ ਬਿਸਤਰ ਦੇ ਉੱਤੇ ਲੰਮੇ ਪਾਇਆ ਸੀ | ਇਸ ਵਤੀਰੇ ਤੋਂ ਦੁਖੀ ਹੋ ਕੇ ਵੀ.ਸੀ ਰਾਜ ਬਹਾਦਰ ਵੱਲੋਂ ਪੰਜਾਬ ਸਰਕਾਰ ਨੂੰ ਅਸਤੀਫਾ ਭੇਜਿਆ ਗਿਆ ਸੀ ਜੋ ਅਸਤੀਫ਼ਾ ਅੱਜ ਪ੍ਰਵਾਨ ਕਰ ਦਿੱਤਾ ਗਿਆ ਹੈ |