June 30, 2024 3:41 pm
Aam Aadmi Party

ਦੇਸ਼ ਦੇ ਕੋਨੇ-ਕੋਨੇ ‘ਚ ਹਸਪਤਾਲ ਤੇ ਸਕੂਲ ਵਿਵਸਥਾ ਹੋਣਾ ਬਹੁਤ ਜ਼ਰੂਰੀ: ਅਰਵਿੰਦ ਕੇਜਰੀਵਾਲ

ਚੰਡੀਗ੍ਹੜ 17 ਅਗਸਤ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਹਰ ਬੱਚੇ ਲਈ ਸਿੱਖਿਆ ਜ਼ਰੂਰੀ ਹੈ। ਸਿੱਖਿਆ ਹਰ ਪਰਿਵਾਰ ਨੂੰ ਅਮੀਰ ਬਣਾਵੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਲਈ ਮੁਫ਼ਤ ਇਲਾਜ ਜ਼ਰੂਰੀ ਹੈ। ਭਾਰਤ ਦਾ ਹਰ ਨਾਗਰਿਕ ਸਾਡੇ ਲਈ ਮਹੱਤਵਪੂਰਨ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਹਸਪਤਾਲ ਅਤੇ ਸਕੂਲ ਵਿਵਸਥਾ ਹੋਣਾ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਹੋ ਗਏ ਹਨ। ਇਨ੍ਹਾਂ 75 ਸਾਲਾਂ ਵਿਚ ਭਾਰਤ ਨੇ ਬਹੁਤ ਕੁਝ ਹਾਸਲ ਕੀਤਾ ਹੈ ਪਰ ਲੋਕਾਂ ਵਿਚ ਗੁੱਸਾ ਹੈ, ਇਕ ਸਵਾਲ ਹੈ ਕਿ ਸਾਡੇ ਤੋਂ ਬਾਅਦ ਆਜ਼ਾਦੀ ਪ੍ਰਾਪਤ ਕਰਨ ਵਾਲੇ ਕਈ ਛੋਟੇ ਰਾਸ਼ਟਰਾਂ ਨੇ ਸਾਨੂੰ ਪਛਾੜ ਦਿੱਤਾ, ਭਾਰਤ ਪਿੱਛੇ ਕਿਉਂ ਰਹਿ ਗਿਆ? ਇਹੀ ਹਰ ਨਾਗਰਿਕ ਪੁੱਛ ਰਿਹਾ ਹੈ |