Site icon TheUnmute.com

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਹੀਂ ਬਲਕਿ ਕਾਂਗਰਸ ਤੋੜੋ ਯਾਤਰਾ ਜਿਆਦਾ ਲੱਗ ਰਹੀ ਹੈ: MLA ਚਰਨਜੀਤ ਸਿੰਘ

ਭਾਰਤ ਜੋੜੋ ਯਾਤਰਾ

ਚੰਡੀਗੜ੍ਹ 11 ਜਨਵਰੀ 2023: ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਪਣੇ ਹਲਕੇ ਦੇ ਪਿੰਡ ਮਾਹਲਾ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਉਣ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਨਵ-ਜੰਮੀਆਂ ਧੀਆਂ ਨੂੰ ਚਾਂਦੀ ਦੇ ਸਿੱਕੇ ਵੰਡ ਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸਦੇ ਨਾਲ ਹੀ ਪੰਜਾਬ ਵਿੱਚ ਰਾਹੁਲਕ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਹੀਂ ਬਲਕਿ ਕਾਂਗਰਸ ਤੋੜੋ ਯਾਤਰਾ ਜਿਆਦਾ ਲੱਗ ਰਹੀ ਹੈ।

ਦੂਜੇ ਪਾਸੇ ਪੀਸੀਐਸ ਅਫਸਰਾਂ ਦੀ ਹੜਤਾਲ ‘ਤੇ ਬਿਆਨ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੰਤਵ ਹੈ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਜਾਰੀ ਰੱਖਣਾ ਹੈ ਅਤੇ ਪੰਜਾਬ ਦੇ ਵਿੱਚ ਇਕ ਇਮਾਨਦਾਰ ਸਰਕਾਰ ਹੈ ਅਤੇ ਹਰ ਇਕ ਕੰਮ ਕਰਨਾ ਹੈ ਜੋ ਇਮਾਨਦਾਰੀ ਨਾਲ ਹੋ ਸਕੇ ਅਤੇ ਪੰਜਾਬ ਵਾਸਿਆਂ ਨੂੰ ਉਹਨਾ ਦਾ ਹੱਕ ਮਿਲੇ।

Exit mobile version