ISSF

ISSF ਨੇ ਯੂਕਰੇਨ ‘ਤੇ ਹਮਲੇ ਕਾਰਨ ਰੂਸੀ ਤੇ ਬੇਲਾਰੂਸ ਦੇ ਨਿਸ਼ਾਨੇਬਾਜ਼ਾਂ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ 02 ਮਾਰਚ 2022: ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਨੇ ਯੂਕਰੇਨ ‘ਤੇ ਹਮਲੇ ਕਾਰਨ ਰੂਸੀ ਤੇ ਬੇਲਾਰੂਸ ਦੇ ਨਿਸ਼ਾਨੇਬਾਜ਼ਾਂ ‘ਤੇ ਸਾਰੇ ਮੁਕਾਬਲਿਆਂ ਤੋਂ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਕਾਹਿਰਾ, ਮਿਸਰ ‘ਚ ਚੱਲ ਰਹੇ ਵਿਸ਼ਵ ਕੱਪ ਦੌਰਾਨ ਆਇਆ ਹੈ, ਜਿੱਥੇ ਰੂਸੀ ਨਿਸ਼ਾਨੇਬਾਜ਼ ਮੰਗਲਵਾਰ ਤੱਕ ਮੁਕਾਬਲਾ ਕਰ ਰਹੇ ਸਨ।

ਇਸ ਦੌਰਾਨ ISSF ਦੇ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਹੁਣ ਹੋਰ ਮੁਕਾਬਲੇ ‘ਚ ਹਿੱਸਾ ਨਹੀਂ ਲੈ ਸਕਣਗੇ। ਆਈਐਸਐਸਐਫ ਨੇ ਕਿਹਾ, “ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੇ ਕਾਰਜਕਾਰੀ ਬੋਰਡ ਦੇ ਫੈਸਲੇ ਅਤੇ ਆਈਓਸੀ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ, ਆਈਐਸਐਸਐਫ ਨੇ ਫੈਸਲਾ ਕੀਤਾ ਹੈ ਕਿ ਰੂਸੀ ਸੰਘ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਆਈਐਸਐਸਐਫ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ |

Scroll to Top