ਚੰਡੀਗੜ੍ਹ 13 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ 2022 ਦੇ ਪਹਿਲੇ ਲਾਂਚ ਮਿਸ਼ਨ ਦੇ ਹਿੱਸੇ ਵਜੋਂ PSLV-C52 ਦੁਆਰਾ ਧਰਤੀ ਦਾ ਨਿਰੀਖਣ ਕਰਨ ਵਾਲੇ ਸੈਟੇਲਾਈਟ EOS-04 ਨੂੰ ਆਰਬਿਟ ‘ਚ ਭੇਜਣ ਲਈ ਐਤਵਾਰ ਸਵੇਰੇ 25 ਘੰਟਿਆਂ ਦੀ ਕਾਊਂਟਡਾਊਨ ਸ਼ੁਰੂ ਹੋ ਚੁੱਕੀ ਹੈ | ਪੋਲਰ ਸੈਟੇਲਾਈਟ ਲਾਂਚ ਵਹੀਕਲ ( PSLV) ਆਪਣੇ ਨਾਲ ਦੋ ਛੋਟੇ ਉਪਗ੍ਰਹਿ ਵੀ ਲੈ ਕੇ ਜਾਵੇਗਾ। ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ ਪਹਿਲੇ ਲਾਂਚ ਪੈਡ ਤੋਂ ਸੋਮਵਾਰ ਨੂੰ ਸਵੇਰੇ 05:59 ਵਜੇ ਇਸ ਦੀ ਲਾਂਚਿੰਗ ਤੈਅ ਕੀਤੀ ਗਈ ਹੈ।
ਇਸ ਸੰਬੰਧ ‘ਚ ਇਸਰੋ ਨੇ ਇੱਕ ਟਵੀਟ ‘ਚ ਕਿਹਾ ਕਿ PSLV-C52 /EOS-04: ਲਾਂਚ ਲਈ 25 ਘੰਟੇ 30 ਮਿੰਟ ਦੀ ਕਾਊਂਟਡਾਊਨ ਪ੍ਰਕਿਰਿਆ ਅੱਜ ਸਵੇਰੇ 04:29 ਵਜੇ ਸ਼ੁਰੂ ਹੋ ਗਈ ਹੈ।ਈਓਐਸ-04 ਇੱਕ ‘ਰਾਡਾਰ ਇਮੇਜਿੰਗ ਸੈਟੇਲਾਈਟ’ ਹੈ।ਇਸ ਰਾਹੀਂ ਸਾਰੀਆਂ ਮੌਸਮੀ ਸਥਿਤੀਆਂ ਅਤੇ ਖੇਤੀਬਾੜੀ, ਜੰਗਲਾਤ ਅਤੇ ਪੌਦੇ ਲਗਾਉਣ, ਮਿੱਟੀ ਦੀ ਨਮੀ ਅਤੇ ਹਾਈਡ੍ਰੋਲੋਜੀ ਅਤੇ ਹੜ੍ਹ ਮੈਪਿੰਗ ਵਰਗੀਆਂ ਐਪਲੀਕੇਸ਼ਨਾਂ ਵਿੱਚ ਗੁਣਵੱਤਾ ਵਾਲੀਆਂ ਤਸਵੀਰਾਂ ਪ੍ਰਦਾਨ ਕਰ ਲਈ ਤਿਆਰ ਕੀਤਾ ਗਿਆ ਹੈ | ਇਹ PSLV ਦੀ 54ਵੀਂ ਉਡਾਣ ਹੋਵੇਗੀ ਅਤੇ 6 PSOM-XL (ਸਟੈਪ-ਆਨ ਮੋਟਰਾਂ) ਦੇ ਨਾਲ ‘PSLV-XL ਕੌਂਫਿਗਰੇਸ਼ਨ’ ਦੀ ਵਰਤੋਂ ਕਰਦੇ ਹੋਏ 23ਵਾਂ ਮਿਸ਼ਨ ਹੋਵੇਗਾ।