ISRO

ISRO: ਮਹਾਂਸਾਗਰਾ ਦੇ ਅਧਿਐਨ ਲਈ ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 ਤੇ ਅੱਠ ਨੈਨੋ-ਸੈਟੇਲਾਈਟ ਕੀਤੇ ਲਾਂਚ

ਚੰਡੀਗੜ੍ਹ 26 ਨਵੰਬਰ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕੁਝ ਸਮਾਂ ਪਹਿਲਾਂ ਸਤੀਸ਼ ਧਵਨ ਪੁਲਾੜ ਕੇਂਦਰ, ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 (Oceansat-3) ਅਤੇ ਅੱਠ ਨੈਨੋ-ਸੈਟੇਲਾਈਟ ਲਾਂਚ ਕੀਤੇ ਹਨ। ਇਹ ਉਪਗ੍ਰਹਿ PSLV C-54 ਜਾਂ EOS-06 ਮਿਸ਼ਨ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ। ਮਿਸ਼ਨ ਦਾ ਪ੍ਰਾਇਮਰੀ ਪੇਲੋਡ ਓਸ਼ਨਸੈਟ-3 ਹੈ, ਓਸ਼ਨਸੈਟ ਸੀਰੀਜ਼ ਦਾ ਤੀਜਾ ਸੈਟੇਲਾਈਟ ਹੈ।

ਇਸ ਤੋਂ ਇਲਾਵਾ ਪਿਕਸਲ ਇੰਡੀਆ ਦੁਆਰਾ ਵਿਕਸਤ ਕੀਤੇ ਆਨੰਦ ਨਾਮਕ ਨੈਨੋ-ਸੈਟੇਲਾਈਟ ਅਤੇ ਸਿਆਟਲ ਸਥਿਤ ਏਰੋਸਪੇਸ ਕੰਪਨੀ ਧਰੁਵ ਸਪੇਸ, ਐਸਟ੍ਰੋਕਾਸਟ ਅਤੇ ਸਪੇਸਫਲਾਈਟ ਯੂਐਸਏ ਦੁਆਰਾ ਵਿਕਸਤ ਕੀਤੇ ਗਏ ਹੋਰ ਨੈਨੋ-ਸੈਟੇਲਾਈਟ ਲਾਂਚ ਕੀਤੇ ਜਾਣਗੇ। ਇਸਰੋ ਨੇ ਸ਼ਨੀਵਾਰ ਨੂੰ ਮਹਾਸਾਗਰਾਂ ਦੇ ਵਿਗਿਆਨਕ ਅਧਿਐਨ ਅਤੇ ਚੱਕਰਵਾਤਾਂ ਦੀ ਨਿਗਰਾਨੀ ਲਈ ਤੀਜੀ ਪੀੜ੍ਹੀ ਦਾ ਓਸ਼ਨਸੈਟ-3 ਲਾਂਚ ਕੀਤਾ ਗਿਆ ਹੈ |

Scroll to Top