ਚੰਡੀਗੜ੍ਹ, 22 ਅਪ੍ਰੈਲ 2023: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਸ਼ਨੀਵਾਰ ਦੁਪਹਿਰ PSLV-C55 ਰਾਕੇਟ ਦੁਆਰਾ ਦੋ ਸਿੰਗਾਪੁਰ ਉਪਗ੍ਰਹਿ ਟੇਲੇਓਸ-2 (TeleOS-2) ਅਤੇ ਲਯੂਮਲਾਈਟ-4 (LumiLite-4) ਨੂੰ ਸਫਲਤਾਪੂਰਵਕ ਲਾਂਚ ਕੀਤਾ ਹੈ । ਇਨ੍ਹਾਂ ਉਪਗ੍ਰਹਿਆਂ ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਧਰਤੀ ਦੇ ਹੇਠਲੇ ਪੰਧ ਵਿੱਚ ਰੱਖਿਆ ਗਿਆ ਸੀ। POEM ਵੀ ਇਨ੍ਹਾਂ ਦੋਵਾਂ ਸੈਟੇਲਾਈਟਾਂ ਨਾਲ ਉਡਾਣ ਭਰੇਗਾ। POEM ਸਪੇਸ ਦੇ ਵੇਕਯੂਮ ਵਿੱਚ ਕੁਝ ਟੈਸਟ ਕਰੇਗਾ। ਪੀਐਸਐਲਵੀ ਦੀ ਇਹ 57ਵੀਂ ਉਡਾਣ ਸੀ।
ਜਿਕਰਯੋਗ ਹੈ ਕਿ ਇਸ ਮਿਸ਼ਨ ਨੂੰ TeleOS-2 ਮਿਸ਼ਨ ਦਾ ਨਾਮ ਦਿੱਤਾ ਗਿਆ ਹੈ। ਇਸ ਲਾਂਚ ਦੇ ਨਾਲ ਆਰਬਿਟ ਵਿੱਚ ਭੇਜੇ ਗਏ ਵਿਦੇਸ਼ੀ ਉਪਗ੍ਰਹਿਆਂ ਦੀ ਕੁੱਲ ਗਿਣਤੀ 424 ਹੋ ਗਈ ਹੈ। Lumilite-4 ਸਿੰਗਾਪੁਰ ਦੇ ਇਨਫੋਕਾਮ ਰਿਸਰਚ ਇੰਸਟੀਚਿਊਟ ਅਤੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਸੈਟੇਲਾਈਟ ਟੈਕਨਾਲੋਜੀ ਅਤੇ ਖੋਜ ਕੇਂਦਰ ਦੇ ਨਾਲ ਸਾਂਝੇਦਾਰੀ ਵਿੱਚ ਬਣਾਇਆ ਗਿਆ ਹੈ। ਇਸਦਾ ਉਦੇਸ਼ ਸਿੰਗਾਪੁਰ ਦੀ ਈ-ਨੇਵੀਗੇਸ਼ਨ ਸਮੁੰਦਰੀ ਸੁਰੱਖਿਆ ਨੂੰ ਵਧਾਉਣਾ ਅਤੇ ਗਲੋਬਲ ਸ਼ਿਪਿੰਗ ਭਾਈਚਾਰੇ ਨੂੰ ਲਾਭ ਪਹੁੰਚਾਉਣਾ ਹੈ।
POEM ਦਾ ਪੂਰਾ ਰੂਪ PSLV ਔਰਬਿਟਲ ਐਕਸਪੈਰੀਮੈਂਟਲ ਮੋਡੀਊਲ ਹੈ। PSLV ਇੱਕ ਚਾਰ ਪੜਾਅ ਵਾਲਾ ਰਾਕੇਟ ਹੈ। ਇਸ ਦੀਆਂ ਤਿੰਨ ਅਵਸਥਾਵਾਂ ਸਮੁੰਦਰ ਵਿੱਚ ਪੈਂਦੀਆਂ ਹਨ। ਆਖਰੀ ਯਾਨੀ ਚੌਥਾ ਪੜਾਅ, ਜਿਸ ਨੂੰ PS4 ਵੀ ਕਿਹਾ ਜਾਂਦਾ ਹੈ, ਉਪਗ੍ਰਹਿ ਨੂੰ ਇਸ ਦੇ ਆਰਬਿਟ ‘ਤੇ ਪਹੁੰਚਾਉਣ ਤੋਂ ਬਾਅਦ, ਪੁਲਾੜ ਦਾ ਕੂੜਾ ਰਹਿ ਜਾਂਦਾ ਹੈ। ਹੁਣ ਇਸ ਦੇ ਸਿਖਰ ‘ਤੇ ਪ੍ਰਯੋਗ ਕਰਨ ਲਈ POEM ਦੀ ਵਰਤੋਂ ਕੀਤੀ ਜਾਵੇਗੀ। ਅਜਿਹਾ ਚੌਥੀ ਵਾਰ ਕੀਤਾ ਜਾ ਰਿਹਾ ਹੈ।
TeleOS-2 ਕੀ ਹੈ ?
ਇਹ ਇੱਕ ਟੈਲੀ ਕਮਿਊਨੀਕੇਸ਼ਨ ਸੈਟੇਲਾਈਟ ਹੈ। ਸਿੰਗਾਪੁਰ ਸਰਕਾਰ ਨੇ ਇਸ ਨੂੰ ਉੱਥੋਂ ਦੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਮਦਦ ਨਾਲ ਤਿਆਰ ਕੀਤਾ ਹੈ। ਇਸ ਦਾ ਭਾਰ 741 ਕਿਲੋਗ੍ਰਾਮ ਹੈ।