ਚੰਡੀਗੜ੍ਹ 09 ਦਸੰਬਰ 2022: ਭਾਰਤੀ ਪੁਲਾੜ ਖੋਜ ਸੰਗਠਨ (Indian Space Research Organization) ਅਤੇ ਏਕੀਕ੍ਰਿਤ ਰੱਖਿਆ ਅਮਲੇ ਨੇ ਸਾਂਝੇ ਤੌਰ ‘ਤੇ ਹਾਈਪਰਸੋਨਿਕ ਵਾਹਨ (Hypersonic Vehicle) ਦਾ ਸਫਲ ਪ੍ਰੀਖਣ ਕੀਤਾ। ਹਾਈਪਰਸੋਨਿਕ ਵਾਹਨ ਨੇ ਟਰਾਇਲਾਂ ਦੇ ਸਾਰੇ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕੀਤਾ ਅਤੇ ਉੱਚ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਇਸ ਪ੍ਰੀਖਣ ਤੋਂ ਬਾਅਦ ਭਾਰਤ ਦਾ ਰੱਖਿਆ ਖੇਤਰ ਹੋਰ ਮਜ਼ਬੂਤ ਹੋਵੇਗਾ, ਖਾਸ ਤੌਰ ‘ਤੇ ਇਹ ਪਾਕਿਸਤਾਨ ਅਤੇ ਚੀਨ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਅਹਿਮ ਹਥਿਆਰ ਸਾਬਤ ਹੋਵੇਗਾ। ਇਸ ਵਾਹਨ ਦੀ ਖਾਸ ਗੱਲ ਇਹ ਹੈ ਕਿ ਇਹ ਆਵਾਜ਼ ਦੀ ਰਫਤਾਰ ਤੋਂ ਪੰਜ ਗੁਣਾ ਤੇਜ਼ ਉੱਡਦੀ ਹੈ।
ਹਾਈਪਰਸੋਨਿਕ ਵਾਹਨ ਸਪੇਸ ਤੱਕ ਤੇਜ਼ ਪਹੁੰਚ, ਲੰਬੀ ਦੂਰੀ ‘ਤੇ ਤੇਜ਼ ਫੌਜੀ ਪ੍ਰਤੀਕਿਰਿਆ ਅਤੇ ਵਪਾਰਕ ਹਵਾਈ ਯਾਤਰਾ ਦੇ ਤੇਜ਼ ਸਾਧਨ ਨੂੰ ਸਮਰੱਥ ਬਣਾਉਂਦੇ ਹਨ। ਹਾਈਪਰਸੋਨਿਕ ਤਕਨਾਲੋਜੀ ਨੂੰ ਨਵੀਨਤਮ ਆਧੁਨਿਕ ਤਕਨਾਲੋਜੀ ਮੰਨਿਆ ਜਾਂਦਾ ਹੈ। ਚੀਨ, ਭਾਰਤ, ਰੂਸ ਅਤੇ ਅਮਰੀਕਾ ਸਮੇਤ ਕਈ ਦੇਸ਼ ਹਾਈਪਰਸੋਨਿਕ ਹਥਿਆਰਾਂ ਦੇ ਹੋਰ ਵਿਕਾਸ ਵਿੱਚ ਲੱਗੇ ਹੋਏ ਹਨ।
Indian Space Research Organisation (ISRO) and Headquarters, Integrated Defence Staff have jointly conducted hypersonic vehicle trials. The trials achieved all required parameters and demonstrated hypersonic vehicle capability: ISRO pic.twitter.com/V2WYbNFtM1
— ANI (@ANI) December 9, 2022