Site icon TheUnmute.com

ਇਸਰੋ ਨੇ ਅਗਲੇ 15 ਸਾਲਾਂ ਲਈ ਰੋਡਮੈਪ ਕੀਤਾ ਤਿਆਰ, ਭਾਰਤ ਦੇ ਪੁਲਾੜ ਮਿਸ਼ਨ ਨਾਲ ਜੁੜੀਆਂ ਕਈ ਜਾਣਕਾਰੀਆਂ ਆਉਣਗੀਆਂ ਸਾਹਮਣੇ

29 ਅਕਤੂਬਰ 2024: ਭਾਰਤੀ ਪੁਲਾੜ ਖੋਜ ਸੰਗਠਨ (Indian Space Research Organization)  (ਇਸਰੋ) ਨੇ ਅਗਲੇ 15 ਸਾਲਾਂ ਲਈ ਪੂਰਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਦੇ ਲਈ ਇਸ ਨੇ ਸਾਲ 2040 ਤੱਕ ਦੇ ਪੁਲਾੜ ਮਿਸ਼ਨਾਂ ਦਾ ਕੈਲੰਡਰ ਤਿਆਰ ਕੀਤਾ ਹੈ। ਇਸ ਨਾਲ ਭਾਰਤ ਦੇ ਪੁਲਾੜ ਮਿਸ਼ਨ(India’s space mission)  ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆਈਆਂ ਹਨ।

 

ਇਸ ਦਿਸ਼ਾ ‘ਚ ਅਗਲੇ ਤਿੰਨ ਮਹੀਨਿਆਂ ‘ਚ ਗਗਨਯਾਨ ਮਿਸ਼ਨ ਦਾ ਪਹਿਲਾ ਅਣ-ਕ੍ਰੂਅਡ ਮਿਸ਼ਨ ਲਾਂਚ ਹੋਣ ਜਾ ਰਿਹਾ ਹੈ। ਇਸ ਦੀਆਂ ਅੰਤਿਮ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਬਾਅਦ ਦੋ ਰੋਬੋਟਿਕ ਗਗਨਯਾਨ ਜਾਣਗੇ, ਜਿਸ ਵਿਚ ਹਿਊਮਨਾਈਡ ਰੋਬੋਟ ਵਿਓਮਿੱਤਰਾ ਨੂੰ ਭੇਜਿਆ ਜਾਵੇਗਾ। ਹਿਊਮਨੋਇਡ ਦਾ ਅਰਥ ਹੈ ਇੱਕ ਰੋਬੋਟ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਮਨੁੱਖ ਵਾਂਗ ਵਿਹਾਰ ਕਰ ਸਕਦਾ ਹੈ।

 

2025 ਦੇ ਅਖੀਰ ਜਾਂ 2026 ਦੇ ਸ਼ੁਰੂ ਵਿੱਚ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਯੋਜਨਾ ਹੈ। ਗਗਨਯਾਨ ਮਿਸ਼ਨ ਲਈ ਚੁਣੇ ਗਏ ਚਾਰ ਪੁਲਾੜ ਯਾਤਰੀਆਂ (ਗਗਨੌਟਸ) ਵਿੱਚੋਂ, ਦੋ ਭਾਰਤੀ ਪੁਲਾੜ ਯਾਤਰੀ ਤਿੰਨ ਦਿਨਾਂ ਤੱਕ ਧਰਤੀ ਦਾ ਚੱਕਰ ਲਗਾਉਣਗੇ।

ਇਸਰੋ 2029 ਤੱਕ 3 ਮਨੁੱਖੀ ਉਡਾਣਾਂ ਭੇਜੇਗਾ
ਇਸਰੋ ਦੀ ਯੋਜਨਾ ਪੰਜ ਸਾਲਾਂ ਵਿੱਚ ਤਿੰਨ ਵਾਰ ਦੋ ਭਾਰਤੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਹੈ। ਮਿਸ਼ਨ ਦੀ ਸਫਲਤਾ ਦੇ ਆਧਾਰ ‘ਤੇ ਪੁਲਾੜ ਯਾਤਰੀਆਂ ਅਤੇ ਦਿਨਾਂ ਦੀ ਗਿਣਤੀ ਵਧ ਸਕਦੀ ਹੈ। ਪਹਿਲੇ ਗਗਨਯਾਨ ਮਿਸ਼ਨ ਤੋਂ ਬਾਅਦ 2026-27 ਵਿੱਚ ਗਗਨਯਾਨ ਦੀ ਦੂਜੀ ਮਨੁੱਖੀ ਉਡਾਣ ਅਤੇ 2028-29 ਵਿੱਚ ਤੀਜੀ ਮਨੁੱਖੀ ਉਡਾਣ ਰਾਹੀਂ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਹੈ।

 

ਅਗਲੇ ਸਾਲ 6 ਉਪਗ੍ਰਹਿ ਲਾਂਚ ਕੀਤੇ ਜਾਣਗੇ
ਇਸਰੋ ਅਗਲੇ ਸਾਲ ਛੇ ਉਪਗ੍ਰਹਿ ਲਾਂਚ ਕਰੇਗਾ। ਇਸ ਵਿੱਚ ਨੇਵੀ ਲਈ GSAT-7R, ਫੌਜ ਲਈ GSAT-7B, ਬ੍ਰਾਡਬੈਂਡ ਅਤੇ ਇਨ-ਫਲਾਈਟ ਕਨੈਕਟੀਵਿਟੀ ਲਈ GSAT-N2, ਰੱਖਿਆ, ਅਰਧ ਸੈਨਿਕ, ਰੇਲਵੇ, ਮੱਛੀ ਪਾਲਣ ਲਈ GSAT-N3 ਤੋਂ ਇਲਾਵਾ ਗਗਨਯਾਨ ਨਾਲ ਸੰਪਰਕ ਬਣਾਈ ਰੱਖਣ ਲਈ ਦੋ ਉਪਗ੍ਰਹਿ ਸ਼ਾਮਲ ਹਨ। 6 ਨਿਗਰਾਨੀ ਉਪਗ੍ਰਹਿ ਵੀ ਲਾਂਚ ਕੀਤੇ ਜਾਣਗੇ।

Exit mobile version