July 3, 2024 12:30 pm
Israel

ਇਜ਼ਰਾਈਲ ਦਾ ਗਾਜ਼ਾ ਪੱਟੀ ‘ਤੇ ਹਵਾਈ ਹਮਲਾ, ਹਮਾਸ ਕਮਾਂਡਰ ਅਲ-ਜਬਾਰੀ ਸਣੇ 10 ਦੀ ਮੌਤ

ਚੰਡੀਗੜ੍ਹ 06 ਅਗਸਤ 2022: ਇਜ਼ਰਾਈਲ (Israel) ਅਤੇ ਫਿਲਿਸਤਿਨ ਵਿਚਾਲੇ ਇਕ ਵਾਰ ਫਿਰ ਜੰਗ ਛਿੜ ਗਈ ਹੈ, ਫਿਲਿਸਤਿਨ (Palestine) ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ ‘ਚ ਦੋ ਘੰਟੇ ਤੱਕ 100 ਮਿਜ਼ਾਈਲਾਂ ਦਾਗੀਆਂ | ਇਸਦੇ ਜਵਾਬ ‘ਚ ਇਸਰਾਈਲ ਨੇ ਵੀ ਗਾਜ਼ਾ ਪੱਟੀ ‘ਚ ਹਵਾਈ ਹਮਲੇ ਕੀਤੇ | ਇਜ਼ਰਾਈਲ ਦੇ ਹਮਲੇ ‘ਚ ਹਮਾਸ ਕਮਾਂਡਰ ਤੈਸੀਰ ਅਲ-ਜਬਾਰੀ ਮਾਰਿਆ ਗਿਆ ਹੈ। ਹਮਾਸ ਦਾ ਬਿਆਨ ਆਇਆ ਹੈ ਕਿ ਇਜ਼ਰਾਇਲੀ ਹਮਲੇ ‘ਚ ਗਾਜ਼ਾ ਦੇ 10 ਜਣਿਆਂ ਦੀ ਮੌਤ ਹੋ ਗਈ ਹੈ ਅਤੇ 70 ਜਣੇ ਜ਼ਖਮੀ ਹੋਏ ਹਨ।

ਰਿਪੋਰਟਾਂ ਮੁਤਾਬਕ ਫਿਲਿਸਤਿਨ ਸੰਗਠਨ ਵੈਸਟ ਬੈਂਕ ਦੇ ਨੇਤਾ ਬਾਹਾ ਅਬੂ ਅਲ-ਹਤਾ ਦੀ ਗ੍ਰਿਫਤਾਰੀ ਅਤੇ ਮੌਤ ਦੇ ਜਵਾਬ ‘ਚ ਇਜ਼ਰਾਈਲ (Israel) ‘ਤੇ ਹਮਲੇ ਦੀ ਧਮਕੀ ਦੇ ਰਿਹਾ ਸੀ। ਅਲ-ਹਤਾ ਨੂੰ 2019 ਵਿੱਚ ਇਜ਼ਰਾਈਲੀ ਫੌਜ ਨੇ ਮਾਰ ਦਿੱਤਾ ਸੀ। ਧਮਕੀਆਂ ਤੋਂ ਬਾਅਦ ਇਜ਼ਰਾਈਲ ਨੇ ਹਵਾਈ ਹਮਲਾ ਕੀਤਾ।