Naftali Bennett

ਭਾਰਤ ਦੌਰੇ ‘ਤੇ ਨਹੀਂ ਆਉਣਗੇ ਇਜ਼ਰਾਈਲ ਦੇ PM ਨਫਤਾਲੀ ਬੇਨੇਟ, ਜਾਣੋ ਕਾਰਨ

ਚੰਡੀਗੜ੍ਹ 29 ਮਾਰਚ 2022: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ (Naftali bennette) ਨੇ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਾ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਦਿੱਤੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਭਾਰਤ ਦੌਰਾ 3 ਤੋਂ 5 ਅਪ੍ਰੈਲ ਤੱਕ ਤੈਅ ਸੀ।

ਕੋਵਿਡ-19 ਦੀ ਲਪੇਟ ‘ਚ ਆਏ ਬੈਨੇਟ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ (Naftali bennette) ਆਪਣੀ ਭਾਰਤ ਫੇਰੀ ਤੋਂ ਠੀਕ ਪਹਿਲਾਂ ਕੋਰੋਨਾ ਸੰਕ੍ਰਮਿਤ ਪਾਏ ਗਏ ਸਨ ਜੋ ਹੁਣ ਇਨਫੈਕਸ਼ਨ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਨਵੀਂ ਦਿੱਲੀ ‘ਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਬੇਨੇਟ ਦੀ 3 ਤੋਂ 5 ਅਪ੍ਰੈਲ ਤੱਕ ਭਾਰਤ ਫੇਰੀ ਦਾ ਐਲਾਨ ਕੀਤਾ ਸੀ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੇਨੇਟ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Scroll to Top