Site icon TheUnmute.com

Israel: ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਦੇ ਘਰ ਦੇ ਡਰੋਨ ਹਮਲਾ !

ਚੰਡੀਗੜ੍ਹ, 19 ਅਕਤੂਬਰ 2024: ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲ (Israel) ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਦੀ ਨਿੱਜੀ ਰਿਹਾਇਸ਼ ‘ਤੇ ਡਰੋਨ ਹਮਲਾ ਕੀਤਾ ਗਿਆ ਹੈ। ਖ਼ਬਰਾਂ ਹਨ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਨਿੱਜੀ ਰਿਹਾਇਸ਼ ‘ਤੇ ਲੇਬਨਾਨ ਤੋਂ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦਾ ਸ਼ੱਕ ਹਿਜ਼ਬੁੱਲਾ ‘ਤੇ ਹੈ | ਹਿਜ਼ਬੁੱਲਾ ਲੇਬਨਾਨ ਤੋਂ ਇਜ਼ਰਾਈਲ ‘ਤੇ ਲਗਾਤਾਰ ਰਾਕੇਟ ਅਤੇ ਡਰੋਨ ਦਾਗ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡਰੋਨ ਹਮਲਾ ਇਜ਼ਰਾਈਲ ਦੇ ਕਾਏਸੇਰਿਆ ਇਲਾਕੇ ‘ਚ ਸਥਿਤ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਨਿੱਜੀ ਰਿਹਾਇਸ਼ ‘ਤੇ ਹੋਇਆ। ਹਮਲੇ ਦੇ ਵੇਲੇ ਨੇਤਨਯਾਹੂ ਘਰ ‘ਚ ਮੌਜੂਦ ਨਹੀਂ ਸਨ। ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਦਾਅਵੇ ਸੋਸ਼ਲ ਮੀਡੀਆ ‘ਤੇ ਸਾਊਦੀ ਅਰਬ ਦੇ ਮੀਡੀਆ ਚੈਨਲ ਦੇ ਹਵਾਲੇ ਨਾਲ ਕੀਤੇ ਜਾ ਰਹੇ ਹਨ |

Read More: Women’s T20 WC Final: ਮਹਿਲਾ ਟੀ-20 ਵਿਸ਼ਵ ਕੱਪ ਦੇ ਖ਼ਿਤਾਬ ਲਈ ਭਿੜਨਗੇ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ

ਖਬਰਾਂ ਹਨ ਕਿ ਇਜ਼ਰਾਈਲੀ ਫੌਜ ਨੇ ਕਿਹਾ ਕਿ ਲੇਬਨਾਨ ਤੋਂ ਤਿੰਨ ਡਰੋਨ ਦਾਗੇ ਗਏ ਸਨ, ਜਿਨ੍ਹਾਂ ‘ਚੋਂ ਦੋ ਨੂੰ ਹਵਾਈ ਰੱਖਿਆ ਪ੍ਰਣਾਲੀ ਨੇ ਹਵਾ ‘ਚ ਹੀ ਨਸ਼ਟ ਕਰ ਦਿੱਤਾ। ਇੱਕ ਡਰੋਨ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਿਆ। ਇਹ ਇਮਾਰਤ ਬੇਂਜਾਮਿਨ ਨੇਤਨਯਾਹੂ (Benjamin Netanyahu) ਦੀ ਨਿੱਜੀ ਰਿਹਾਇਸ਼ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਕਿਹਾ ਕਿ ਲੇਬਨਾਨ ਤੋਂ ਇਕ ਰਾਕੇਟ ਇਜ਼ਰਾਇਲੀ ਸ਼ਹਿਰ ਹਾਈਫਾ ‘ਤੇ ਦਾਗਿਆ ਗਿਆ। ਇਸ ਹਮਲੇ ਕਾਰਨ ਹਾਈਫਾ ‘ਚ ਚਿਤਾਵਨੀ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ। ਹਾਲਾਂਕਿ ਇਹ ਰਾਕੇਟ ਖੁੱਲ੍ਹੇ ਖੇਤਰ ‘ਚ ਡਿੱਗਿਆ, ਜਿਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਆਈਡੀਐਫ ਘਟਨਾਵਾਂ ਦੀ ਜਾਂਚ ਕਰ ਰਹੀ ਹੈ।

Exit mobile version