Site icon TheUnmute.com

ਲੇਬਨਾਨ ‘ਤੇ ਇਜ਼ਰਾਈਲੀ ਹਮਲੇ ਜਾਰੀ, 33 ਜਣਿਆ ਦੀ ਮੌ.ਤ, 195 ਜ਼.ਖ.ਮੀ

29 ਸਤੰਬਰ 2024: ਹਿਜ਼ਬੁੱਲਾ ਮੁਖੀ ਹਸਨ ਨਸਰੱਲਾਹ ਦੀ ਮੌਤ ਤੋਂ ਬਾਅਦ ਵੀ ਇਜ਼ਰਾਈਲ ਨੇ ਸ਼ਨੀਵਾਰ (28 ਸਤੰਬਰ) ਨੂੰ ਲੇਬਨਾਨ ਵਿੱਚ ਹਮਲੇ ਜਾਰੀ ਰੱਖੇ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਹਮਲਿਆਂ ‘ਚ 33 ਲੋਕਾਂ ਦੀ ਮੌਤ ਹੋ ਗਈ, ਜਦਕਿ 195 ਜ਼ਖਮੀ ਹੋਏ।

 

ਹਮਲੇ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਕਿਤੇ ਵੀ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਐਮਰਜੈਂਸੀ ਬੈਠਕ ਬੁਲਾਈ ਹੈ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ 27 ਸਤੰਬਰ ਨੂੰ ਨਸਰੱਲਾ ਨੂੰ ਮਾਰਨ ਲਈ 8 ਲੜਾਕੂ ਜਹਾਜ਼ ਭੇਜੇ ਸਨ।

 

ਇਨ੍ਹਾਂ ਰਾਹੀਂ ਹਿਜ਼ਬੁੱਲਾ ਦੇ ਹੈੱਡਕੁਆਰਟਰ ‘ਤੇ 2 ਹਜ਼ਾਰ ਪੌਂਡ ਮੁੱਲ ਦੇ 15 ਬੰਬ ਸੁੱਟੇ ਗਏ। ਰਿਪੋਰਟ ਮੁਤਾਬਕ ਇਹ ਅਮਰੀਕੀ ਬਣੇ BLU-109 ਬੰਬ ਸਨ, ਜਿਨ੍ਹਾਂ ਨੂੰ ਬੰਕਰ ਬਸਟਰ ਵੀ ਕਿਹਾ ਜਾਂਦਾ ਹੈ। ਇਹ ਸਥਾਨ ‘ਤੇ ਭੂਮੀਗਤ ਪ੍ਰਵੇਸ਼ ਕਰਨ ਅਤੇ ਧਮਾਕੇ ਕਰਨ ਦੇ ਸਮਰੱਥ ਹਨ।

Exit mobile version