Israel

ਇਜ਼ਰਾਈਲ ਨੇ 5 ਲੱਖ ਤੋਂ ਵੱਧ ਲੋਕਾਂ ਨੂੰ ਐਂਟੀ ਦਿੱਤੀ ਵੈਕਸੀਨ ਦੀ ਚੌਥੀ ਖੁਰਾਕ

ਚੰਡੀਗੜ੍ਹ 14 ਜਨਵਰੀ 2022: ਦੁਨੀਆ ਭਰ ‘ਚ ਕੋਰੋਨਾ ਵਾਇਰਸ (corona virus) ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ | ਇਜ਼ਰਾਈਲ (Israel) ਵਿੱਚ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਐਂਟੀ ਕੋਵਿਡ-19 ਵੈਕਸੀਨ (Vaccine) ਦੀ ਚੌਥੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਜਾਣਕਾਰੀ ਇੱਥੋਂ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ। ਇਜ਼ਰਾਈਲ ਨੇ ਪਿਛਲੇ ਮਹੀਨੇ ਸਭ ਤੋਂ ਵੱਧ ਜੋਖਮ ਵਾਲੀ ਆਬਾਦੀ ਨੂੰ ਦੂਜੀ ਬੂਸਟਰ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਬਾਅਦ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਇਸ ਦਾ ਵਿਸਤਾਰ ਕੀਤਾ। ਅਧਿਕਾਰੀਆਂ ਨੂੰ ਉਮੀਦ ਹੈ ਕਿ ਵਾਧੂ ਖੁਰਾਕਾਂ ਕੋਰੋਨਾ ਵਾਇਰਸ ਦੇ ਓਮੀਕਰੋਨ ਰੂਪ ਕਾਰਨ ਮਹਾਮਾਰੀ ਦੀ ਲਹਿਰ ਨੂੰ ਰੋਕਣ ਵਿੱਚ ਸਹਾਇਤਾ ਕਰਨਗੀਆਂ।

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਇਜ਼ਰਾਈਲ ‘ਚ 260,000 ਮਰੀਜ਼ ਇਲਾਜ ਅਧੀਨ ਹਨ, ਪਰ ਇਹਨਾਂ ‘ਚੋਂ ਸਿਰਫ 289 ਮਰੀਜ਼ ਗੰਭੀਰ ਰੂਪ ਵਿੱਚ ਬਿਮਾਰ ਹਨ, ਜੋ ਕਿ ਮਹਾਂਮਾਰੀ ਦੀ ਪਿਛਲੀ ਲਹਿਰ ਤੋਂ ਘੱਟ ਹੈ। ਇਜ਼ਰਾਈਲ ਉਹਨਾਂ ਸ਼ੁਰੂਆਤੀ ਦੇਸ਼ਾਂ ‘ਚ ਹੈ ਜਿਸ ਨੇ ਸਭ ਤੋਂ ਪਹਿਲਾਂ ਐਂਟੀ-ਕੋਵਿਡ-19 ਟੀਕੇ ਦੇਣ ਦੀ ਸ਼ੁਰੂਆਤ ਕੀਤੀ ਸੀ ਅਤੇ ਪਿਛਲੀਆਂ ਗਰਮੀਆਂ ਵਿੱਚ ਡੈਲਟਾ-ਰੂਪ ਦੀ ਲਹਿਰ ਨੂੰ ਰੋਕਣ ਲਈ ਇੱਕ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਸੀ। ਦੇਸ਼ ਦੀ ਲਗਭਗ ਅੱਧੀ ਆਬਾਦੀ ਨੂੰ ਘੱਟੋ-ਘੱਟ ਇੱਕ ਬੂਸਟਰ ਖੁਰਾਕ ਮਿਲੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੀ ਕੁੱਲ ਆਬਾਦੀ 9.5 ਕਰੋੜ ਹੈ।

Scroll to Top