Site icon TheUnmute.com

ਇਸਲਾਮਾਬਾਦ ਹਾਈਕੋਰਟ ਵਲੋਂ ਪੀਟੀਆਈ ਨੇਤਾ ਅਸਦ ਉਮਰ ਦੀ ਰਿਹਾਈ ਦੇ ਆਦੇਸ਼

Asad Umar

ਚੰਡੀਗੜ੍ਹ, 24 ਮਈ 2023: ਪਾਕਿਸਤਾਨ ‘ਚ ਇਸਲਾਮਾਬਾਦ ਹਾਈਕੋਰਟ ਨੇ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਜਨਰਲ ਸਕੱਤਰ ਅਸਦ ਉਮਰ (Asad Umar) ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਮੇਨਟੇਨੈਂਸ ਆਫ ਪਬਲਿਕ ਆਰਡਰ ਆਰਡੀਨੈਂਸ ਤਹਿਤ ਉਸ ਦੀ ਨਜ਼ਰਬੰਦੀ ਦੇ ਹੁਕਮ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਸ ਦੀ ਗ੍ਰਿਫਤਾਰੀ ਗੈਰ-ਕਾਨੂੰਨੀ ਸੀ। ਅਸਦ ਉਮਰ ਇਮਰਾਨ ਖਾਨ ਦੇ ਕਰੀਬੀ ਸਾਥੀ ਹਨ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਚੇਅਰਮੈਨ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਹਿੰਸਾ ਭੜਕਣ ਤੋਂ ਇੱਕ ਦਿਨ ਬਾਅਦ, ਉਮਰ ਨੂੰ 10 ਮਈ ਨੂੰ ਆਈਐਚਸੀ ਕੰਪਲੈਕਸ ਤੋਂ ਐਮਪੀਓ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ। ਹਿੰਸਕ ਪ੍ਰਦਰਸ਼ਨ ਸ਼ੁਰੂ ਹੋਣ ਦੇ 24 ਘੰਟਿਆਂ ਦੇ ਅੰਦਰ ਇਸਲਾਮਾਬਾਦ ਤੋਂ ਕਈ ਹੋਰ ਚੋਟੀ ਦੇ ਪੀਟੀਆਈ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।

Exit mobile version