ਚੰਡੀਗੜ੍ਹ 22 ਅਗਸਤ 2022: ਰੂਸ ਦੀ ਖੁਫੀਆ ਏਜੰਸੀ (Russia’s intelligence agency) ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਇਕ ਆਤਮਘਾਤੀ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਇਕ ਸੀਨੀਅਰ ਸੱਤਾਧਾਰੀ ਭਾਰਤੀ ਨੇਤਾ ‘ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਰੂਸੀ ਸਮਾਚਾਰ ਏਜੰਸੀ ਸਪੁਟਨਿਕ ਮੁਤਾਬਕ ਇਹ ਅੱਤਵਾਦੀ ਸਮੂਹ ਆਈ.ਐਸ.ਆਈ.ਐਸ. ਦਾ ਮੈਂਬਰ ਸੀ।
ਰੂਸ ਦੀ ਖੁਫੀਆ ਏਜੰਸੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਨੂੰ ਤੁਰਕੀ ਵਿੱਚ ISIS ਵੱਲੋਂ ਆਤਮਘਾਤੀ ਹਮਲਾਵਰ ਵਜੋਂ ਨਿਯੁਕਤ ਕੀਤਾ ਗਿਆ ਸੀ। ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫ.ਐੱਸ.ਬੀ.) ਨੇ ਇਸ ਅੱਤਵਾਦੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਅੱਤਵਾਦੀ ਮੱਧ ਏਸ਼ੀਆਈ ਖੇਤਰ ਦਾ ਮੂਲ ਨਿਵਾਸੀ ਹੈ। ISIS ਅਤੇ ਇਸ ਨਾਲ ਜੁੜੇ ਸਾਰੇ ਸੰਗਠਨਾਂ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA), 1967 ਦੇ ਤਹਿਤ ਭਾਰਤ ਦੁਆਰਾ ਇੱਕ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ।