July 7, 2024 9:48 pm
Ireland

ਆਇਰਲੈਂਡ ਨੇ ਦੂਜੇ ਵਨ-ਡੇ ਮੈਚ ‘ਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਚੰਡੀਗੜ੍ਹ 14 ਜਨਵਰੀ 2022: ਆਇਰਲੈਂਡ (Ireland) ਨੇ ਦੂਜੇ ਵਨ-ਡੇ (ODI) ਮੈਚ ‘ਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ (West Indies) ਨੇ ਜਿੱਤ ਲਈ ਆਇਰਲੈਂਡ ਨੂੰ 230 ਦੌੜਾਂ ਦਾ ਟੀਚਾ ਦਿੱਤਾ | ਤੇ ਉਸ ਨੇ 32 ਓਵਰਾਂ ‘ਚ 4 ਵਿਕਟਾਂ ‘ਤੇ 157 ਦੌੜਾਂ ਬਣਾ ਲਈਆਂ ਸਨ| ਜਦ ਮੀਂਹ ਕਾਰਨ ਖੇਡ 90 ਮਿੰਟ ਤਕ ਰੋਕਣਾ ਪਿਆ। ਖੇਡ ਬਹਾਲ ਹੋਣ ‘ਤੇ ਡਕਵਰਥ ਲੁਈਸ ਪ੍ਰਣਾਲੀ ਦੇ ਆਧਾਰ ‘ਤੇ ਆਇਰਲੈਂਡ ਨੂੰ 36 ਓਵਰ ‘ਚ 168 ਦੌੜਾਂ ਦਾ ਟੀਚਾ ਮਿਲਿਆ। ਆਇਰਲੈਂਡ (Ireland) ਨੇ 7 ਗੇਂਦ ‘ਚ ਹੀ ਇਕ ਵਿਕਟ ਗੁਆ ਕੇ ਬਾਕੀ ਦੌੜਾਂ ਬਣਾ ਲਈਆਂ।

ਮੌਜੂਦਾ ਸੀਰੀਜ਼ ‘ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਹਨ ਤੇ ਆਖ਼ਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਪਹਿਲਾਂ ਮੰਗਲਵਾਰ ਨੂੰ ਹੋਣਾ ਸੀ ਪਰ 5 ਕੋਰੋਨ ਮਾਮਲਿਆਂ ਤੇ ਦੋ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋਣ ਕਾਰਨ ਆਇਰਲੈਂਡ ਦੇ ਪੂਰੀ ਪਲੇਇੰਗ ਇਲੈਵਨ ਨਹੀਂ ਸੀ। ਕਪਤਨ ਐਂਡੀ ਬਾਲਬਰਨੀ ਵੀ ਵੀਰਵਾਰ ਨੂੰ ਇਹ ਮੈਚ ਨਹੀਂ ਖੇਡ ਸਕੇ। ਵਿਲੀਅਮ ਪੋਰਟਫੀਲਡ ਤੇ ਕਾਰਜਵਾਹਕ ਕਪਤਾਨ ਪਾਲ ਸਟਲਿੰਗ ਨੇ ਆਇਰਲੈਂਡ ਨੂੰ ਚੰਗੀ ਸ਼ੁਰੂਆਤ ਦੇ ਕੇ ਪਹਿਲੇ 5 ਓਵਰ ‘ਚ 37 ਦੌੜਾਂ ਬਣਾਈਆਂ।

ਹੈਰੀ ਟੇਕਟਰ ਨੇ 75 ਗੇਂਦ ‘ਚ ਅਜੇਤੂ 54 ਦੌੜਾਂ ਦੀ ਪਾਰੀ ਖੇਡੀ ਜੋ ਉਸ ਦਾ ਲਗਾਤਾਰ ਦੂਜਾ ਅਰਧ ਸੈਂਕੜਾ ਹੈ। ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਵੈਸਟਇੰਡੀਜ਼ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਕ੍ਰੇਗ ਯੰਗ ਨੇ ਸ਼ੁਰੂਆਤੀ ਤਿੰਨ ਬੱਲੇਬਾਜ਼ਾਂ ਨੂੰ ਸਸਤੇ ‘ਚ ਆਊਟ ਕੀਤਾ। ਚਾਰ ਓਵਰ ‘ਚ ਵੈਸਟਇੰਡੀਜ਼ ਦਾ ਸਕੋਰ 12 ਦੌੜਾਂ ‘ਤੇ ਤਿੰਨ ਵਿਕਟਾਂ ਸੀ। ਮੈਕਬ੍ਰਾਇਨ ਨੇ ਇਸ ਤੋਂ ਬਾਅਦ ਕੀਰੋਨ ਪੋਲਾਰਡ ਤੇ ਰੋਸਟਨ ਚੇਸ ਨੂੰ ਸਸਤੇ ‘ਚ ਆਊਟ ਕੀਤਾ। ਸ਼ਾਰਮਾਰ ਬਰੂਕਸ 64 ਗੇਂਦ ‘ਚ 43 ਦੌੜਾਂ ਬਣਾ ਕੇ ਆਊਟ ਹੋਏ। ਓਡੀਅਨ ਸਮਿਥ ਨੇ ਮੈਕਬ੍ਰਾਇਨ ਨੂੰ ਦੋ ਛੱਕੇ ਲਾ ਕੇ ਟੀਮ ਨੂੰ 200 ਦੌੜਾਂ ਦੇ ਪਾਰ ਪਹੁੰਚਾਇਆ।