Site icon TheUnmute.com

Iran: ਹੈਲੀਕਾਪਟਰ ਹਾਦਸੇ ‘ਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ

Iran

ਚੰਡੀਗੜ੍ਹ, 20 ਮਈ 2024: ਈਰਾਨ (Iran) ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਪੂਰਬੀ ਅਜ਼ਰਬੈਜਾਨ ਦਾ ਦੌਰਾ ‘ਤੇ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਜ਼ਰਬੈਜਾਨ ਦੇ ਸਰਹੱਦੀ ਸ਼ਹਿਰ ਜੋਲਫਾ ਨੇੜੇ ਹਾਦਸਾਗ੍ਰਸਤ ਹੋ ਗਿਆ |

ਕਈ ਈਰਾਨੀ (Iran) ਸਮਾਚਾਰ ਏਜੰਸੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੈਲੀਕਾਪਟਰ ‘ਤੇ ਸਵਾਰ ਰਾਇਸੀ ਅਤੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾਹਿਯਾਨ ਸਮੇਤ ਹੋਰਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਾਇਲਟ ਨੇ ਹੈਲੀਕਾਪਟਰ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਜਿੱਥੇ ਇਹ ਹਾਦਸਾ ਵਾਪਰਿਆ ਹੈ, ਉਹ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ 600 ਕਿਲੋਮੀਟਰ ਦੂਰ ਹੈ। ਉਹ ਐਤਵਾਰ ਤੜਕੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਇੱਕ ਡੈਮ ਦਾ ਉਦਘਾਟਨ ਕਰਨ ਵਾਲੇ ਸਨ। ਇਹ ਤੀਜਾ ਡੈਮ ਹੈ ਜੋ ਦੋਵਾਂ ਦੇਸ਼ਾਂ ਨੇ ਅਰਾਸ ਨਦੀ ‘ਤੇ ਬਣਾਇਆ ਹੈ। ਰਾਸ਼ਟਰਪਤੀ ਦੇ ਕਾਫ਼ਲੇ ਵਿੱਚ ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਵੀ ਸ਼ਾਮਲ ਸਨ।

ਈਰਾਨੀ ਸਮਾਚਾਰ ਏਜੰਸੀ ਤਸਨੀਮ ਨੇ ਦੱਸਿਆ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਨਾਲ ਹੈਲੀਕਾਪਟਰ ‘ਚ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਹਿਯਾਨ, ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਮਲਕ ਰਹਿਮਤੀ, ਤਬਰੀਜ਼ ਦੇ ਰਾਇਲ ਇਮਾਮ ਮੁਹੰਮਦ ਅਲੀ ਅਲਹਾਸ਼ੇਮ ਦੇ ਨਾਲ-ਨਾਲ ਇਕ ਪਾਇਲਟ, ਸਹਿ-ਪਾਇਲਟ, ਚਾਲਕ ਦਲ ਦਾ ਮੁਖੀ, ਸੁਰੱਖਿਆ ਮੁਖੀ ਅਤੇ ਇੱਕ ਸੁਰੱਖਿਆ ਗਾਰਡ ਵੀ ਸਵਾਰ ਸੀ।

 

Exit mobile version