Site icon TheUnmute.com

Iran President: ਮੁਹੰਮਦ ਮੋਖਬਰ ਈਰਾਨ ਦੇ ਕਾਰਜਕਾਰੀ ਰਾਸ਼ਟਰਪਤੀ ਬਣੇ

Mohammad Mokhbar

ਚੰਡੀਗੜ੍ਹ, 21 ਮਈ 2024: ਹੈਲੀਕਾਪਟਰ ਹਾਦਸੇ ‘ਚ ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਉਪ ਰਾਸ਼ਟਰਪਤੀ ਮੁਹੰਮਦ ਮੁਖਬਰ (Mohammad Mokhbar) ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਮੋਖਬਰ ਨੂੰ ਅੰਤਰਿਮ ਚਾਰਜ ਸੌਂਪਿਆ ਹੈ।

ਖਾਮਨੇਈ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 131 ਦੇ ਮੁਤਾਬਕ ਮੋਖਬਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁਹੰਮਦ ਮੁਖਬਰ (Mohammad Mokhbar) ਨੂੰ 50 ਦਿਨਾਂ ਦੇ ਅੰਦਰ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਲਈ ਨਿਆਂਇਕ ਮੁਖੀਆਂ ਨਾਲ ਕੰਮ ਕਰਨਾ ਹੋਵੇਗਾ।ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਅਚਾਨਕ ਦਿਹਾਂਤ ਕਾਰਨ ਪੂਰੀ ਦੁਨੀਆ ਸਦਮੇ ਵਿੱਚ ਹੈ। ਈਰਾਨ ‘ਚ ਸੋਗ ਦੀ ਲਹਿਰ ਹੈ। ਮੰਗਲਵਾਰ ਨੂੰ ਹਜ਼ਾਰਾਂ ਲੋਕ ਆਪਣੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦੇ ਅੰਤਿਮ ਯਾਤਰਾ ਲਈ ਸੜਕਾਂ ‘ਤੇ ਨਜ਼ਰ ਆਏ।

ਹੈਲੀਕਾਪਟਰ ਹਾਦਸੇ ਵਿਚ ਈਰਾਨ ਦੇ ਰਾਸ਼ਟਰਪਤੀ ਰਾਇਸੀ, ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ, ਪੂਰਬੀ ਅਜ਼ਰਬੈਜਾਨ ਦੇ ਗਵਰਨਰ ਮਾਲੇਕ ਰਹਿਮਤੀ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ। ਈਰਾਨ ਵਿੱਚ ਪੰਜ ਦਿਨਾਂ ਦਾ ਰਾਸ਼ਟਰੀ ਸੋਗ ਹੈ।

Exit mobile version