July 1, 2024 1:05 am
IPS Gaurav Yadav

DGP ਭਵਰਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ IPS ਗੌਰਵ ਯਾਦਵ ਹੋਣਗੇ ਪੰਜਾਬ ਦੇ ਕਾਰਜਕਾਰੀ ਡੀਜੀਪੀ

ਚੰਡੀਗੜ੍ਹ 04 ਜੂਨ 2022: ਪੰਜਾਬ ਸਰਕਾਰ ਵਲੋਂ ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਦੀ ਛੁੱਟੀ ਮਨਜੂਰ ਕਰਨ ਤੋਂ ਬਾਅਦ ਉਹ ਕੱਲ੍ਹ ਤੋਂ ਦੋ ਮਹੀਨਿਆਂ ਦੀ ਛੁੱਟੀ ਤੇ ਚਲੇ ਜਾਣਗੇ। ਇਸਦੇ ਨਾਲ ਹੀ ਪੰਜਾਬ ਪੁਲਿਸ ਨੂੰ ਨਵਾਂ ਕਾਰਜਕਾਰੀ ਡੀਜੀਪੀ ਮਿਲ ਚੁੱਕਾ ਹੈ | ਪੰਜਾਬ ਪੁਲਿਸ ਦੀ ਕਮਾਨ ਹੁਣ 1992 ਬੈਚ ਦੇ ਆਈਪੀਐਸ ਗੌਰਵ ਯਾਦਵ ਨੂੰ ਸੌਂਪੀ ਗਈ ਹੈ ।ਪ੍ਰਾਪਤ ਜਾਣਕਾਰੀ ਮੁਤਾਬਕ ਗੌਰਵ ਯਾਦਵ (IPS Gaurav Yadav) ਅੱਜ ਤੋਂ ਹੀ ਕਾਰਜਕਾਰੀ ਡੀਜੀਪੀ ਵਜੋਂ ਕਾਰਜਭਾਰ ਸੰਭਾਲਣਗੇ।