Site icon TheUnmute.com

IPL 2025: ਪੰਜਾਬ ਕਿੰਗਜ਼ ਦੇ ਖਿਡਾਰੀ ਚੰਡੀਗੜ੍ਹ ਪੁੱਜੇ, ਜਾਣੋ ਚੰਡੀਗੜ੍ਹ ‘ਚ ਪੰਜਾਬ ਕਿੰਗਜ਼ ਦੇ ਕਿੰਨੇ ਮੈਚ ?

Punjab Kings

ਚੰਡੀਗੜ੍ਹ, 18 ਮਾਰਚ 2025: ਇੰਡੀਅਨ ਪ੍ਰੀਮੀਅਰ ਲੀਗ 2025 (Indian Premier League 2025) ਦੇ 18ਵੇਂ ਸੀਜ਼ਨ ਦਾ ਪਹਿਲਾ ਮੈਚ 5 ਅਪ੍ਰੈਲ ਨੂੰ ਪੀਸੀਏ ਕ੍ਰਿਕਟ ਸਟੇਡੀਅਮ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਸ਼ੁਰੂ ਹੋਵੇਗਾ। ਪੰਜਾਬ ਕਿੰਗਜ਼ (Punjab Kings) ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ ਹੋਵੇਗਾ। ਇਸ ਲਈ ਖਿਡਾਰੀ ਸਿਟੀ ਬਿਊਟੀਫੁੱਲ ‘ਚ ਪਹੁੰਚਣਾ ਸ਼ੁਰੂ ਹੋ ਗਏ ਹਨ।

ਮੁੱਲਾਂਪੁਰ ਕ੍ਰਿਕਟ ਸਟੇਡੀਅਮ ਅਤੇ ਧਰਮਸ਼ਾਲਾ ਕ੍ਰਿਕਟ ਮੈਦਾਨ ਨੂੰ ਪੰਜਾਬ ਕਿੰਗਜ਼ ਫਰੈਂਚਾਇਜ਼ੀ ਦਾ ਘਰੇਲੂ ਮੈਦਾਨ ਬਣਾਇਆ ਗਿਆ ਹੈ। ਜਿਸ ਤਹਿਤ 4 ਮੈਚ ਮੁੱਲਾਂਪੁਰ ਕ੍ਰਿਕਟ ਸਟੇਡੀਅਮ ‘ਚ ਅਤੇ 3 ਮੈਚ ਧਰਮਸ਼ਾਲਾ ‘ਚ ਖੇਡੇ ਜਾਣਗੇ।

ਪੰਜਾਬ ਕਿੰਗਜ਼ (Punjab Kings) ਦੀ ਟੀਮ ਹਾਲ ਹੀ ਵਿੱਚ ਧਰਮਸ਼ਾਲਾ ‘ਚ ਆਪਣਾ ਕੈਂਪ ਲਗਾਉਣ ਤੋਂ ਬਾਅਦ ਚੰਡੀਗੜ੍ਹ ਪਹੁੰਚ ਗਈ ਹੈ। ਕੁਝ ਵਿਦੇਸ਼ੀ ਖਿਡਾਰੀ ਵੀ ਟੀਮ ‘ਚ ਸ਼ਾਮਲ ਹੋ ਗਏ ਹਨ, ਬਾਕੀ ਵਿਦੇਸ਼ੀ ਖਿਡਾਰੀ ਇੱਕ ਜਾਂ ਦੋ ਦਿਨਾਂ ‘ਚ ਸ਼ਹਿਰ ਪਹੁੰਚ ਜਾਣਗੇ। ਸ਼ਹਿਰ ਪਹੁੰਚਣ ਵਾਲੀ ਪੰਜਾਬ ਕਿੰਗਜ਼ ਟੀਮ ‘ਚ ਕਪਤਾਨ ਸ਼੍ਰੇਅਸ ਅਈਅਰ ਦੇ ਨਾਲ ਅਰਸ਼ਦੀਪ ਸਿੰਘ, ਲੈੱਗ-ਸਪਿਨਰ ਯੁਜਵੇਂਦਰ ਚਾਹਲ, ਹਰਪ੍ਰੀਤ ਬਰਾੜ, ਮਾਰਕਸ ਸਟੋਇਨਿਸ ਸ਼ਾਮਲ ਹਨ। ਟੀਮ ਦੇ ਖਿਡਾਰੀ ਸੋਮਵਾਰ ਨੂੰ ਪੀਸੀਏ ਕ੍ਰਿਕਟ ਸਟੇਡੀਅਮ ਪਹੁੰਚੇ ਅਤੇ ਅਭਿਆਸ ਸੈਸ਼ਨ ‘ਚ ਹਿੱਸਾ ਲਿਆ।

ਚੰਡੀਗੜ੍ਹ ‘ਚ ਪੰਜਾਬ ਕਿੰਗਜ਼ ਦੇ ਮੈਚ

5 ਅਪ੍ਰੈਲ 2025: ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ – ਮੁੱਲਾਂਪੁਰ
8 ਅਪ੍ਰੈਲ 2025: ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼ – ਮੁੱਲਾਂਪੁਰ
15 ਅਪ੍ਰੈਲ 2025: ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ – ਮੁੱਲਾਂਪੁਰ
20 ਅਪ੍ਰੈਲ 2025 : ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ – ਮੁੱਲਾਂਪੁਰ

Read More: IPL AUCTION: ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਤੇ ਯੁਜਵੇਂਦਰ ਚਾਹਲ ਨੂੰ 36 ਕਰੋੜ ਰੁਪਏ ‘ਚ ਖਰੀਦਿਆ

Exit mobile version