Site icon TheUnmute.com – Punjabi News

IPL 2024: ਇੰਡੀਅਨ ਪ੍ਰੀਮੀਅਰ ਲੀਗ ਦੇ ਬਾਕੀ ਮੈਚਾਂ ਦਾ ਸ਼ਡਿਊਲ ਜਾਰੀ, ਟੀਮਾਂ ਨੂੰ ਗਰੁੱਪਾਂ ‘ਚ ਵੰਡਿਆ

IPL 2024

ਚੰਡੀਗੜ੍ਹ, 25 ਮਾਰਚ 2024: ਬੀਸੀਸੀਆਈ ਨੇ ਪਹਿਲੇ ਪੜਾਅ ਲਈ 21 ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਦਾ ਪਹਿਲਾ ਮੈਚ 22 ਮਾਰਚ ਨੂੰ ਖੇਡਿਆ ਗਿਆ ਸੀ। ਆਈ.ਪੀ.ਐੱਲ 2024 (IPL 2024) ਦੇ ਪਹਿਲੇ ਪੜਾਅ ਦਾ ਆਖਰੀ ਮੈਚ 7 ਅਪ੍ਰੈਲ ਨੂੰ ਖੇਡਿਆ ਜਾਣਾ ਹੈ। ਇਸ ਦੌਰਾਨ ਬੋਰਡ ਨੇ ਅਗਲੀ ਸ਼ਡਿਊਲ ਜਾਰੀ ਕਰ ਦਿੱਤੀ ਹੈ। ਆਈਪੀਐਲ 2024 ਵਿੱਚ ਸ਼ਾਮਲ 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਗਰੁੱਪ ਏ ਵਿੱਚ ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਜ਼ ਅਤੇ ਲਖਨਊ ਸੁਪਰ ਜਾਇੰਟਸ ਸ਼ਾਮਲ ਹਨ ਜਦਕਿ ਗਰੁੱਪ ਬੀ ਵਿੱਚ ਚੇਨਈ ਸੁਪਰ ਕਿੰਗਜ਼, ਸਨਰਾਈਜ਼ਰਜ਼ ਹੈਦਰਾਬਾਦ, ਰਾਇਲ ਚੈਲੇਂਜਰਜ਼ ਬੰਗਲੌਰ, ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਸ਼ਾਮਲ ਹਨ। ਦੋਵਾਂ ਗਰੁੱਪਾਂ ਦੀਆਂ ਸਾਰੀਆਂ ਟੀਮਾਂ ਵਿਚਕਾਰ ਇਕ-ਇਕ ਮੈਚ ਖੇਡਿਆ ਗਿਆ।

image credit: BCCI

image credit: BCCI

image credit: BCCI

image credit: BCCI