Site icon TheUnmute.com

IPL 2024: ਰੋਹਿਤ ਸ਼ਰਮਾ ਨੇ ਇਸ ਸੀਜ਼ਨ ‘ਚ ਪਾਵਰਪਲੇ ਦੌਰਾਨ ਛੇ ਟੀਮਾਂ ਨਾਲੋਂ ਲਾਏ ਵੱਧ ਛੱਕੇ

Rohit Sharma

ਚੰਡੀਗੜ੍ਹ 19 ਅਪ੍ਰੈਲ, 2024: ਮੁੰਬਈ ਇੰਡੀਅਨਜ਼ ਦੀ ਟੀਮ ਆਈ.ਪੀ.ਐੱਲ 2024 ‘ਚ ਜਿੱਤ ਦੇ ਰਾਹ ‘ਤੇ ਵਾਪਸ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਰੋਹਿਤ ਸ਼ਰਮਾ (Rohit Sharma) ਨੇ ਇੱਕ ਖ਼ਾਸ ਰਿਕਾਰਡ ਆਪਣੇ ਨਾਮ ਕੀਤਾ ਹੈ | ਵੀਰਵਾਰ ਨੂੰ ਮੁੰਬਈ ਦੀ ਟੀਮ ਨੇ ਪੰਜਾਬ ਕਿੰਗਜ਼ ‘ਤੇ ਨੌਂ ਦੌੜਾਂ ਨਾਲ ਜਿੱਤ ਦਰਜ ਕੀਤੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 25 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 36 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 144 ਰਿਹਾ। ਰੋਹਿਤ ਨੇ ਤਿੰਨ ਛੱਕੇ ਮਾਰਨ ਦੇ ਨਾਲ ਹੀ ਕੁਝ ਖਾਸ ਰਿਕਾਰਡ ਵੀ ਆਪਣੇ ਨਾਂ ਕੀਤੇ।

ਰੋਹਿਤ ਸ਼ਰਮਾ (Rohit Sharma) ਇਸ ਸੀਜ਼ਨ ‘ਚ ਪਾਵਰਪਲੇ ‘ਚ ਹੁਣ ਤੱਕ 13 ਛੱਕੇ ਲਗਾ ਚੁੱਕੇ ਹਨ। ਇਹ ਪਾਵਰਪਲੇ ‘ਚ ਛੇ ਟੀਮਾਂ ਵੱਲੋਂ ਲਗਾਏ ਗਏ ਛੱਕਿਆਂ ਤੋਂ ਵੱਧ ਹੈ। ਲਖਨਊ ਸੁਪਰ ਜਾਇੰਟਸ ਨੇ 12 ਛੱਕੇ, ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਨੇ 11-11 ਛੱਕੇ, ਗੁਜਰਾਤ ਟਾਈਟਨਸ ਨੇ 10 ਛੱਕੇ, ਰਾਜਸਥਾਨ ਰਾਇਲਜ਼ ਨੇ 6 ਛੱਕੇ ਅਤੇ ਪੰਜਾਬ ਕਿੰਗਜ਼ ਨੇ ਚਾਰ ਛੱਕੇ ਲਗਾਏ। ਰੋਹਿਤ ਨੇ ਇਸ ਸੀਜ਼ਨ ਦੇ ਪਹਿਲੇ ਛੇ ਓਵਰਾਂ ਵਿੱਚ ਇੰਨੇ ਛੱਕੇ ਲਗਾਏ ਹਨ ਕਿ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਨੇ ਪਾਵਰਪਲੇ ਵਿੱਚ ਨਹੀਂ ਮਾਰੇ। ਪਾਵਰਪਲੇ ‘ਚ ਰੋਹਿਤ ਵਲੋਂ ਖੇਡੀ ਗਈ ਇਨ੍ਹਾਂ ਹਮਲਾਵਰ ਪਾਰੀਆਂ ਦੀ ਬਦੌਲਤ ਮੁੰਬਈ ਨੇ ਜਿੱਤ ਹਾਸਲ ਕੀਤੀ।

Exit mobile version