Site icon TheUnmute.com

IPL 2023: ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਹੈਰੀ ਬਰੂਕ ਦਾ ਭਾਰਤੀ ਪ੍ਰਸ਼ੰਸਕਾਂ ਬਾਰੇ ਬੇਤੁਕਾ ਬਿਆਨ

Harry Brook

ਚੰਡੀਗੜ੍ਹ, 15 ਅਪ੍ਰੈਲ 2023: ਆਈਪੀਐਲ 2023 ਦੇ 19ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 23 ਦੌੜਾਂ ਨਾਲ ਹਰਾਇਆ। ਹੈਦਰਾਬਾਦ ਦੀ ਇਸ ਸੀਜ਼ਨ ਵਿੱਚ ਚਾਰ ਮੈਚਾਂ ਵਿੱਚ ਇਹ ਦੂਜੀ ਜਿੱਤ ਸੀ। ਇਸ ਨਾਲ ਹੈਦਰਾਬਾਦ ਅੰਕ ਸੂਚੀ ‘ਚ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਹੈਦਰਾਬਾਦ ਦੀ ਜਿੱਤ ਦੇ ਹੀਰੋ ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ (Harry Brook) ਰਹੇ। ਉਨਾਂ ਨੇ 55 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ।

ਆਪਣੀ ਪਾਰੀ ਵਿੱਚ ਬਰੁਕ ਨੇ 181.82 ਦੀ ਸਟ੍ਰਾਈਕ ਰੇਟ ਨਾਲ 12 ਚੌਕੇ ਅਤੇ ਤਿੰਨ ਛੱਕੇ ਜੜੇ। ਇਹ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਵੀ ਹੈ। ਉਸ ਦੇ ਸੈਂਕੜੇ ਤੋਂ ਬਾਅਦ ਦੁਨੀਆ ਭਰ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਸ ਦੀ ਤਾਰੀਫ ਕਰ ਰਹੇ ਹਨ। ਇਨ੍ਹਾਂ ‘ਚ ਭਾਰਤੀ ਪ੍ਰਸ਼ੰਸਕ ਵੀ ਸ਼ਾਮਲ ਹਨ। ਹਾਲਾਂਕਿ ਮੈਚ ਤੋਂ ਬਾਅਦ ਬਰੁਕ ਨੇ ਅਜਿਹਾ ਬਿਆਨ ਦਿੱਤਾ ਜਿਸ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਗੁੱਸਾ ਆ ਗਿਆ।

ਦਰਅਸਲ, ਹੈਰੀ ਬਰੂਕ (Harry Brook) ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜਦੋਂ ਉਹ ਐਵਾਰਡ ਲੈਣ ਆਏ ਤਾਂ ਉਨ੍ਹਾਂ ਨੇ ਭਾਰਤੀ ਪ੍ਰਸ਼ੰਸਕਾਂ ਬਾਰੇ ਬੇਤੁਕਾ ਬਿਆਨ ਦਿੱਤਾ। ਹੈਰੀ ਨੇ ਕਿਹਾ – ਅੱਜ ਦੇ ਮੈਚ ਵਿੱਚ ਦਰਸ਼ਕ ਸ਼ਾਨਦਾਰ ਸਨ। ਮੈਂ ਆਨੰਦ ਮਾਣਿਆ ਮੈਂ ਆਪਣੇ ਆਪ ‘ਤੇ ਥੋੜ੍ਹਾ ਦਬਾਅ ਪਾ ਰਿਹਾ ਸੀ। ਜਦੋਂ ਤੁਸੀਂ ਸੋਸ਼ਲ ਮੀਡੀਆ ‘ਤੇ ਜਾਂਦੇ ਹੋ ਤਾਂ ਕੁਝ ਲੋਕ ਤੁਹਾਡੇ ਬਾਰੇ ਬੁਰਾ-ਭਲਾ ਕਹਿੰਦੇ ਹਨ। ਅੱਜ ਬਹੁਤ ਸਾਰੇ ਭਾਰਤੀ ਪ੍ਰਸ਼ੰਸਕ ਹੋਣਗੇ ਜੋ ਮੈਨੂੰ ਕਹਿਣਗੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਹਾਲਾਂਕਿ, ਕੁਝ ਦਿਨ ਪਹਿਲਾਂ ਅਜਿਹਾ ਨਹੀਂ ਸੀ । ਸੱਚ ਕਹਾਂ ਤਾਂ ਮੈਂ ਖੁਸ਼ ਹਾਂ ਕਿ ਮੈਂ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ

ਹੈਰੀ ਨੇ ਕਿਹਾ ਕਿ ਅੱਜ ਦੀ ਰਾਤ ਖਾਸ ਸੀ। ਸ਼ੁਕਰ ਹੈ ਕਿ ਅਸੀਂ ਮੈਚ ਜਿੱਤ ਗਏ। ਵਿਚਕਾਰ ਕੁਝ ਦਬਾਅ ਸੀ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਟੀ-20 ਵਿੱਚ ਓਪਨਿੰਗ ਸਭ ਤੋਂ ਵਧੀਆ ਹੈ। ਮੈਂ ਕਿਤੇ ਵੀ ਬੱਲੇਬਾਜ਼ੀ ਕਰਕੇ ਖੁਸ਼ ਹਾਂ। ਮੈਨੂੰ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਕਰਕੇ ਕਾਫੀ ਸਫਲਤਾ ਮਿਲੀ ਹੈ। ਉੱਥੇ ਹੀ ਮੈਂ ਆਪਣਾ ਨਾਮ ਰੱਖਿਆ ਹੈ। ਮੇਰੇ ਚਾਰ ਟੈਸਟ ਸੈਂਕੜੇ ਇਸ ਗੱਲ ਦੀ ਗਵਾਹੀ ਹਨ। ਇਸ ਦੇ ਨਾਲ ਹੀ ਹੈਦਰਾਬਾਦ ਦੇ ਕਪਤਾਨ ਈਡਨ ਮਾਰਕਰਮ ਨੇ ਵੀ ਹੈਰੀ ਬਰੂਕ ਦੀ ਤਾਰੀਫ ਕੀਤੀ।

Exit mobile version