IPL

IPL 2023 Auction: ਆਗਾਮੀ ਆਈਪੀਐੱਲ ਲਈ 23 ਦਸੰਬਰ ਨੂੰ ਲਗਾਈ ਜਾਵੇਗੀ 405 ਖਿਡਾਰੀਆਂ ਦੀ ਬੋਲੀ

ਚੰਡੀਗੜ੍ਹ 13 ਦਸੰਬਰ 2022: ਆਈਪੀਐਲ (Indian Premier League 2022) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਣੀ ਹੈ। ਇਸ ਦੇ ਲਈ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਨਿਲਾਮੀ ‘ਚ ਹਿੱਸਾ ਲੈਣ ਲਈ ਦੁਨੀਆ ਭਰ ਦੇ 991 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 369 ਦੇ ਨਾਂ ਪਹਿਲਾਂ ਚੁਣੇ ਗਏ ਸਨ। ਬਾਅਦ ਵਿੱਚ, ਫ੍ਰੈਂਚਾਇਜ਼ੀ ਦੀ ਬੇਨਤੀ ‘ਤੇ 36 ਹੋਰ ਨਾਮ ਸ਼ਾਮਲ ਕੀਤੇ ਗਏ। 10 ਟੀਮਾਂ ਨਾਲ ਕੁੱਲ 87 ਥਾਵਾਂ ਖਾਲੀ ਹਨ।

405 ਖਿਡਾਰੀਆਂ ਵਿੱਚੋਂ 273 ਭਾਰਤੀ ਅਤੇ 132 ਵਿਦੇਸ਼ੀ ਹਨ। ਆਈਸੀਸੀ ਦੇ ਐਸੋਸੀਏਟ ਰਾਸ਼ਟਰਾਂ ਵਿੱਚੋਂ ਚਾਰ ਖਿਡਾਰੀਆਂ ਦੇ ਨਾਂ ਚੁਣੇ ਗਏ ਹਨ। ਐਸੋਸੀਏਟ ਦੇਸ਼ਾਂ ਦੇ ਚਾਰ ਖਿਡਾਰੀਆਂ ਤੋਂ ਇਲਾਵਾ, 119 ਕੈਪਡ ਅਤੇ 282 ਅਨਕੈਪਡ ਕ੍ਰਿਕਟਰ ਨਿਲਾਮੀ ਵਿੱਚ ਬੋਲੀ ਲਈ ਸ਼ਾਮਲ ਹੋਣਗੇ। ਫ੍ਰੈਂਚਾਇਜ਼ੀ ਕੋਲ ਵਿਦੇਸ਼ੀ ਖਿਡਾਰੀਆਂ ਲਈ ਬਾਕੀ 87 ਵਿੱਚੋਂ 30 ਖਾਲੀ ਹਨ।

ਦੋ ਕਰੋੜ ਦੇ ਟਾਪ ਬੇਸ ਪ੍ਰਾਈਸ ਵਿੱਚ 19 ਖਿਡਾਰੀਆਂ ਨੇ ਆਪਣੇ ਨਾਮ ਦਿੱਤੇ ਹਨ। 11 ਨੇ 1.5 ਕਰੋੜ ਦੀ ਬੇਸ ਪ੍ਰਾਈਸ ਵਿੱਚ ਅਤੇ 20 ਨੇ ਇੱਕ ਕਰੋੜ ਵਿੱਚ ਆਪਣੇ ਨਾਮ ਰੱਖੇ ਹਨ। ਭਾਰਤ ਦੇ ਦੋ ਖਿਡਾਰੀ ਮਨੀਸ਼ ਪਾਂਡੇ ਅਤੇ ਮਯੰਕ ਅਗਰਵਾਲ ਦੀ ਮੂਲ ਕੀਮਤ ਇੱਕ ਕਰੋੜ ਹੈ। ਨਿਲਾਮੀ 23 ਦਸੰਬਰ ਨੂੰ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ।

Scroll to Top